Breaking NewsD5 specialIndiaNewsPunjab

ਬਾਬੇ ਨਾਨਕ ਦੇ ਨਾਮ ‘ਤੇ ਨਕਲੀ ਮੋਦੀਖਾਨਾ, ਪਿੰਡਾਂ ਵਾਲਿਆਂ ਦੇ ਧੱਕੇ ਚੜਿਆ ਆਹ ਬੰਦਾ, ਫੇਰ ਕਰਤਾ ਇੰਜਣ

ਰੂਪਨਗਰ : ਮੋਦੀਖਾਨਾ ਸੁਣਦਿਆਂ ਹੀ ਲੋਕਾਂ ਦੇ ਮਨਾਂ ਅੰਦਰ ਇਕ ਸ਼ਰਧਾ ਜਾਗਦੀ ਹੈ। ਯਾਦ ਆਉਂਦਾ ਹੈ ਉਹ ਸਮਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇਰਾ ਤੇਰਾ ਤੋਲਦਿਆਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ ਸੀ ਪਰ ਅੱਜਕੱਲ ਕੁਝ ਲੋਕ ਮੋਦੀ ਖਾਨੇ ਦੇ ਨਾਮ ‘ਤੇ ਗਰੀਬਾਂ ਨੂੰ ਲੁੱਟ ਰਹੇ ਹਨ। ਜੀ ਹਾਂ ਇਹ ਖ਼ਬਰ ਰੂਪਨਗਰ ਤੋਂ ਹੈ ਜਿਥੇ ਗੁਰਦੁਆਰਾ ਭੱਠਾ ਸਾਹਿਬ ਦੇ ਸਾਹਮਣੇ ਸਸਤਾ ਤੇ ਮੁਫ਼ਤ ਰਾਸ਼ਨ ਦੇਣ ਦੇ ਨਾਮ ‘ਤੇ ਲੋਕਾਂ ਨਾਲ ਧਾਂਦਲੀ ਕੀਤੀ ਜਾ ਰਹੀ ਸੀ।

ਬਾਬੇ ਨਾਨਕ ਦੇ ਨਾਮ ‘ਤੇ ਨਕਲੀ ਮੋਦੀਖਾਨਾ, ਪਿੰਡਾਂ ਵਾਲਿਆਂ ਦੇ ਧੱਕੇ ਚੜਿਆ ਆਹ ਬੰਦਾ, ਫੇਰ ਕਰਤਾ ਇੰਜਣ | Modikhana

100-100 ਰੁਪਏ ਲੈ ਕੇ ਇਹਨਾਂ ਲੋਕਾਂ ਦੇ ਹੱਥਾਂ ‘ਚ ਪੀਲੇ ਕਾਰਡ ਫੜਾ ਦਿੱਤੇ ਪਰ ਇਹਨਾਂ ਨੂੰ ਭੋਲਿਆਂ ਨੂੰ ਕੀ ਪਤਾ ਸੀ ਕਿ ਇਹ ਨੌਸਰਬਾਜ਼ ਹੈ।ਹੈਰਾਨਗੀ ਦੀ ਗੱਲ ਹੈ ਕਿ ਇਸ ਬਾਰੇ ਪਿਛਲੇ ਕੁਝ ਦਿਨਾਂ ਤੋਂ ਪਿੰਡਾਂ ‘ਚ ਐਨਾਊਂਸਟਮੈਂਟ ਕਰਵਾਈ ਗਈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਠੱਗਿਆ ਜਾ ਸਕੇ। ਪੂਰੇ ਮਾਮਲੇ ਤੋਂ ਪਰਦਾ ਉੱਠਿਆ ਤਾਂ ਲੋਕਾਂ ਨੇ ਰੌਲਾ ਪਾ ਦਿੱਤਾ ਪੁਲਿਸ ਨੂੰ ਸੱਦਿਆ ਗਿਆ। ਜਿਸ ਨੇ ਇਸ ਠੱਗ ਨੂੰ ਕਾਬੂ ਕੀਤਾ ਅਤੇ 420 ਦਾ ਪਰਚਾ ਦਿੱਤਾ।

ਵੱਡੀ ਖ਼ਬਰ-ਬਾਦਲਾਂ ਦੀ ਟਰਾਂਸਪੋਰਟ ‘ਤੇ ਆਮ ਆਦਮੀ ਪਾਰਟੀ ਦੇ ਵੱਡੇ ਖ਼ੁਲਾਸੇ, ਸੁਣਕੇ ਹੋਜੋਗੇ ਹੈਰਾਨ

ਓਧਰ ਮੀਡੀਆ ਸਾਹਮਣੇ ਮੁਲਜ਼ਮ ਸੰਤੋਖ ਸਿੰਘ ਨੇ ਆਪਣੀ ਸਫ਼ਾਈ ਕੁਝ ਇਸ ਤਰ੍ਹਾਂ ਦਿੱਤੀ। ਜਾਣਕਾਰੀ ਮੁਤਾਬਕ ਹੁਣ ਤੱਕ ਕਰੀਬ ਇਕ ਹਜ਼ਾਰ ਲੋਕਾਂ ਦੇ ਕਾਰਡ ਬਣਾਏ ਗਏ। ਉਹ ਲੋਕ ਜਿਹੜੇ ਸਰਕਾਰ ਦੇ ਵਾਅਦਿਆਂ ਦੀ ਉਡੀਕ ‘ਚ ਮੁਫ਼ਤ ਰਾਸ਼ਨ ਪਾਣੀ ਦੀ ਆਸ ‘ਚ ਬੈਠੇ ਹਨ। ਉਹਨਾਂ ਨੂੰ ਅਜਿਹੇ ਲੋਕ ਆਪਣਾ ਸ਼ਿਕਾਰ ਬਣਾ ਰਹੇ ਹਨ। ਜ਼ਰੂਰਤ ਹੈ ਲੋਕਾਂ ਨੂੰ ਜਾਗਰੂਕ ਹੋਣ ਦੀ ਤਾਂ ਜੋ ਅਜਿਹੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button