Breaking NewsD5 specialEntertainmentNewsPunjab

ਬਾਬਾ ਵੇ ਕਲਾ ਮਰੋੜ, ਨੀ ਨਿੱਕੀਏ ਲਾ ਦੇ ਜ਼ੋਰ ਵਾਲੇ K Deep ਦੀ ਮੌਤ ਦਾ ਸੱਚ | ਕਿਵੇਂ ਹੋਇਆ ਇਹ ਹਾਲ ਸੁਣੋ Exclusive

ਜਲੰਧਰ : ਸ਼ੋਸ਼ਲ ਮੀਡੀਆ ਤੇ ਪੰਜਾਬ ਦੇ ਮਸ਼ਹੂਰ ਬਜ਼ੁਰਗ ਗਾਇਕ ਕੇ. ਦੀਪ ਦੀ ਮੌਤ ਦੀ ਅਫਵਾਹ ਫੈਲੀ। ਜੋ ਝੂਠੀ ਸਾਬਤ ਹੋਈ ਹੈ ਤੇ ਕੇ. ਦੀਪ ਸਿਹਤਯਾਬ ਹਨ। ਦੱਸ ਦਈਏ ਇਨੀਂ ਦਿਨੀਂ ਕੇ ਦੀਪ ਦੀ ਸਿਹਤ ਖਰਾਬ ਚੱਲ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਿਵੇਂ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਉੱਡੀ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਭੱਜ ਦੌੜ ਮਚ ਗਈ।

America ‘ਚ ਪੁਲਿਸ ਦੀ ਹੈਵਾਨੀਅਤ ਤੋਂ ਭੜਕੇ ਲੋਕ | ਪੁਲਿਸ ਨੇ ਗੋਡੇ ਥੱਲੇ ਗਰਦਨ ਦੱਬ ਕੇ ਮਾਰਿਆ ਸੀ ਅਫ਼ਰੀਕੀ | Trump

ਪਰ ਹੁਣ ਕੇ. ਦੀਪ ਦੀ ਧੀ ਨੇ ਦੱਸਿਆ ਕਿ ”ਮੇਰੇ ਪਿਤਾ ਦੀ ਮੌਤ ਦੀ ਖਬਰ ਬੇਬੁਨਿਆਦ ਹੈ। ਇਸ ਖਬਰ ‘ਚ ਕੋਈ ਸੱਚਾਈ ਨਹੀਂ ਹੈ। ਪਿਛਲੇ 2 ਦਿਨ ਪਹਿਲਾਂ ਪਿਤਾ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਇਲਾਜ ਤੋਂ ਬਾਅਦ ਉਨ੍ਹਾਂ ਨੂੰ ਘਰ ਲਿਆਂਦਾ ਗਿਆ। ਫਿਲਹਾਲ ਹੁਣ ਪਿਤਾ ਦੀ ਸਿਹਤ ‘ਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ। ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਅਜਿਹੀਆਂ ਖਬਰਾਂ ਨਹੀਂ ਫੈਲਾਉਣੀਆਂ ਚਾਹੀਦੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button