PunjabTop News

ਬਾਬਾ ਗਾਂਧਾ ਗੁਰਦੁਆਰਾ ਦੇ ਮੈਨੇਜਰ ਨੇ ਬੀਬੀ ਜਗੀਰ ਕੌਰ ਨੂੰ ਕੱਢਿਆ ਲੀਗਲ ਨੋਟਿਸ

ਬਾਬਾ ਗਾਂਧਾ ਗੁਰਦੁਆਰਾ ਬਰਨਾਲਾ ਦੇ ਮੈਨੇਜਰ ਵੱਲੋਂ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਦੁਆਰਾ ਲੀਗਲ ਨੋਟਿਸ ਭੇਜਿਆ ਗਿਆ ਹੈ। ਇਸ ਦੀ ਜਾਣਕਾਰੀ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੌੜ ਤੋਂ ਇੰਚਾਰਜ਼ ਤੇ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਤੇ ਬਾਬਾ ਗਾਂਧਾ ਗੁਰਦੁਆਰਾ ਸਾਹਿਬ ਬਰਨਾਲਾ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਇਕ ਚੈੱਨਲ ਵਲੋਂ ਇੰਟਰਵਿਊ ਦੌਰਾਨ SGPC  ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਕਈ ਲੱਖ ਰੁਪਏ ਦਾ ਘਪਲਾ ਕਰਨ ’ਤੇ ਮੈਨੇਜਰ ਨੂੰ ਮੁਅੱਤਲ ਕਰਨ ਦੇ ਵਾਇਰਲ ਹੋਏ ਵੀਡਿਓ ’ਚ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਵਲੋਂ ਮੁੜ੍ਹ ਮੈਨੇਜਰ ਲਗਾਉਣ ਦੀ ਜਿੱਦ ’ਤੇ ਐੱਸਜੀਪੀਸੀ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿੱਤ ’ਤੇ ਚੁੱਕੇ ਸਵਾਲਾਂ ਖ਼ਿਲਾਫ਼ ਬੀਬੀ ਜਗੀਰ ਕੌਰ ਨੂੰ ਲੀਗਲ ਨੋਟਿਸ ਕੱਢਿਆ ਗਿਆ ਹੈ। ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਦੱਸਿਆ ਕਿ ਬੀਬੀ ਜਗੀਰ ਕੌਰ ਨੂੰ 7 ਦਿਨਾਂ ਦਾ ਲੀਗਲ ਨੋਟਿਸ ਕੱਢਿਆ ਗਿਆ ਹੈ ਕਿ ਜਿਸ ਤਰ੍ਹਾਂ ਬੀਬੀ ਨੇ ਇਕ ਮੈਨੇਜਰ ਨੂੰ ਬਦਨਾਮ ਕਰਨ ਤੇ ਐੱਸਜੀਪੀਸੀ ਮੈਂਬਰ ਖ਼ਿਲਾਫ਼ ਝੂਠਾ ਬੇਤੁਕਾ ਪ੍ਰਚਾਰ ਕੀਤਾ ਹੈ, ਉਸਦੀ ਜੇਕਰ ਉੁਹ ਮਾਫ਼ੀ ਨਹੀਂ ਮੰਗਦੇ ਤਾਂ 7 ਦਿਨਾਂ ਬਾਅਦ ਉਹ ਇਸ ਵੀਡਿਓ ’ਤੇ ਸਬੰਧਿਤ ਕਾਨੂੰਨੀ ਕਾਰਵਾਈ ਕਰਨ ਲਈ ਜਿੱਥੇ ਮਾਣਯੋਗ ਅਦਾਲਤ ’ਚ ਚਾਰਾਜੋਈ ਕਰਨਗੇ, ਉੱਥੇ ਹੀ ਮੈਨੇਜਰ ਵਲੋਂ ਪੁਲਿਸ ਕਾਰਵਾਈ ਨੂੰ ਵੀ ਤਵੱਜੋ ਦੇਣਗੇ। ਐਡਵੋਕੇਟ ਰਾਹੀ ਨੇ ਦੱਸਿਆ ਕਿ ਮੈਨੇਜਰ ਸੁਰਜੀਤ ਸਿੰਘ ਨੂੰ ਹੁਕਮ ਨੰਬਰ 3550 ਰਾਹੀਂ 16 ਫ਼ਰਵਰੀ 2021 ਨੂੰ ਸਸਪੈਂਡ ਕੀਤਾ ਸੀ ਤੇ ਹੁਕਮ ਨੰਬਰ 3292 ਰਾਹੀਂ 20 ਨਵੰਬਰ 2021 ਨੂੰ ਬਹਾਲ ਕੀਤਾ ਸੀ। ਇਹ ਦੋਵੇਂ ਹੁਕਮ ਐੱਸਜੀਪੀਸੀ ਦੀ ਉਸ ਸਮੇਂ ਦੀ ਪ੍ਰਧਾਨ ਬੀਬੀ ਜਗੀਰ ਵਲੋਂ ਹੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਬੀਬੀ ਨੇ ਖ਼ੁਦ ਹੀ ਦੋਸ਼ ਲਗਾਏ ਤੇ ਖ਼ੁਦ ਹੀ ਦੋਸ਼ ਮੁਕਤ ਕਰਕੇ ਬਹਾਲ ਕਰ ਸੁਰਜੀਤ ਸਿੰਘ ਨੂੰ ਬਤੌਰ ਇੰਸਪੈਕਟਰ 85 ਸ਼੍ਰੋਮਣੀ ਕਮੇਟੀ ਲਗਾਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਮੈਨੇਜਰ ਸੁਰਜੀਤ ਸਿੰਘ ਨੇ ਗਬਨ ਕੀਤਾ ਸੀ ਤਾਂ ਫ਼ਿਰ ਉਸਨੂੰ ਬਹਾਲ ਕਿਸਦੇ ਕਹਿਣ ਤੇ ਕਿਉਂ ਕੀਤਾ। ਜੇਕਰ ਜਾਂਚ ਦੌਰਾਨ ਕੋਈ ਗਬਨ ਪਾਇਆ ਹੀ ਨਹੀਂ ਗਿਆ ਤਾਂ ਫ਼ਿਰ ਹੁਣ ਵੀਡਿਓ ਪਾ ਕੇ ਉਸਨੂੰ ਬਦਨਾਮ ਕਿਉਂ ਕੀਤਾ ਜਾ ਰਿਹਾ ਹੈ। ਜਿਸਦੇ ਸਬੰਧ ’ਚ ਬੀਬੀ ਜਗੀਰ ਕੌਰ ਨੂੰ ਲੀਗਲ ਨੋਟਿਸ ਕੱਢਿਆ ਗਿਆ

ਬਾਬਾ ਗਾਂਧਾ ਸਿੰਘ ਗੁਰਦੁਆਰਾ ਸਾਹਿਬ ਦੇ ਮੈਨੇਜਰ ਸੁਰਜੀਤ ਸਿੰਘ ਨੇ ਬੀਬੀ ਜਗੀਰ ਕੌਰ ਨੂੰ ਲੀਗਲ ਨੋਟਿਸ ਭੇਜਣ ਉਪਰੰਤ ਦੱਸਿਆ ਕਿ ਮੈਨੂੰ ਫਸਾਉਣ ਦੀਆਂ ਬਹੁਤ ਕੋਸ਼ਿਸ਼ਾਂ ਹੋਈਆਂ। ਝੂਠੇ ਬਿਲ ਤਿਆਰ ਕੀਤੇ ਗਏ, 500 ਦਾ 5500 ਬਣਾਕੇ ਬਿਲ ਮੈਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਏ, ਪਰ ਵਿਭਾਗੀ ਜਾਂਚ ਦੌਰਾਨ ਮੇਰੇ ਵਲੋਂ ਓਹੀ ਬਿਲ 500 ’ਤੇ ਹੋਏ ਦਸਤਖ਼ਤਾਂ ਨੂੰ ਜਾਂਚ ਕਮੇਟੀ ਨੇ ਜਿੱਥੇ ਮੈਨੂੰ ਕਲੀਨ ਚਿੱਟ ਦਿੱਤੀ, ਉੱਥੇ ਹੀ ਐੱਸਜੀਪੀਸੀ ਦੇ ਆਲਾ-ਅਧਿਕਾਰੀਆਂ ਨੇ ਦੁੱਧੋਂ-ਦੁੱਧ, ਪਾਣੀਓ-ਪਾਣੀ ਛਾਣਕੇ ਮੇਰੇ ’ਤੇ ਲੱਗੇ ਅਣਗਹਿਲੀ ਦੇ ਦਾਗ਼ ਵੀ ਧੋਤੇ। ਮੇਰੇ ਖ਼ਿਲਾਫ਼ ਕੋਈ ਵੀ ਗਬਨ ਦੀ ਸ਼ਿਕਾਇਤ ਜਾਂ ਐੱਸਜੀਪੀਸੀ ’ਚ ਕੇਸ ਕਦੇ ਵੀ ਦਰਜ ਨਹੀਂ ਹੋਇਆ। ਜਿੰਨ੍ਹਾਂ ਅਧਿਕਾਰੀਆਂ ਨੇ ਮੈਨੂੰ ਫਸਾਉਣ ਦੇ ਤਹਿਤ ਝੂਠੇ ਬਿੱਲ ਤਿਆਰ ਕੀਤੇ ਸੀ, ਉਹ ਖ਼ੁਦ ਵਿਭਾਗ ਵਲੋਂ ਕਈ ਵਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਅੱਤਲ ਤੇ ਵਿਹਲੇ ਵੀ ਹੋਏ ਹਨ। ਉਨ੍ਹਾਂ ਦੱਸਿਆ ਕਿ ਕਈ SGPC ਦੇ ਮੈਂਬਰ ਤੇ ਅਧਿਕਾਰੀ ਇਸੇ ਗੱਲ ਤੋਂ ਉਸ ’ਤੇ ਖਫ਼ਾ ਸਨ ਕਿ ਉਸਨੇ ਬਾਬਾ ਗਾਂਧਾ ਅਧੀਨ ਆਉਂਦੀ ਸੈਂਕੜੇ ਏਕੜ ਜ਼ਮੀਨ ਤੇ ਹੋਰ ਵਪਾਰਿਕ ਕਾਰੋਬਾਰ ’ਚ ਕਦੇ ਵੀ ਗਬਨ ਨਹੀਂ ਹੋਣ ਦਿੱਤਾ। ਹਮੇਸ਼ਾ ਹੀ ਗੁਰੂਘਰ ਦੇ ਹਿੱਤ ਲਈ ਡਿਊਟੀ ਨੂੰ ਸੇਵਾ ਸਮਝਕੇ ਕੀਤਾ ਹੈ। ਬੀਬੀ ਵਲੋਂ ਵਾਇਰਲ ਕੀਤੀ ਵੀਡਿਓ ਖ਼ਿਲਾਫ਼ ਉਨ੍ਹਾਂ ਨੇ ਲੀਗਲ ਨੋਟਿਸ ਹੀ ਨਹੀਂ ਕੱਢਿਆ, ਸਗੋਂ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button