Breaking NewsD5 specialNewsPoliticsPress ReleasePunjabTop News

ਬਾਦਲ ਦਲ ਦੀ ਬੁਖਲਾਹਟ ਦੀ ਨਿਸ਼ਾਨੀ ਹੈ ਸੁਖਬੀਰ ਬਾਦਲ ਵੱਲੋਂ ਚੋਣ ਸਰਵੇਖਣਾਂ ‘ਤੇ ਪਾਬੰਦੀ ਦੀ ਮੰਗ: ਹਰਪਾਲ ਸਿੰਘ ਚੀਮਾ

ਚੰਗਾ ਹੁੰਦਾ ਬੇਚੈਨੀ 'ਤੇ ਕੁੱਝ ਘੰਟੇ ਹੋਰ ਕਾਬੂ ਪਾ ਲੈਂਦੇ ਸੁਖਬੀਰ ਬਾਦਲ: ਹਰਪਾਲ ਸਿੰਘ ਚੀਮਾ

ਲੋਕਾਂ ਦੇ ਵਿਚਾਰਾਂ ਦੀ ਤਰਜ਼ਮਾਨੀ ਦਾ ਟ੍ਰੇਲਰ ਹਨ ਤਾਜ਼ਾ ਚੋਣ ਸਰਵੇਖਣ : ਹਰਪਾਲ ਸਿੰਘ ਚੀਮਾ

ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਸਰਵੇਖਣਾਂ ‘ਤੇ ਪਾਬੰਦੀ ਲਾਉਣ ਦੀ ਮੰਗ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬੁਖਲਾਹਟ ਦੀ ਨਿਸ਼ਾਨੀ ਕਰਾਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਮੀਡੀਆ ਨੇ ਚੋਣ ਸਰਵੇਖਣਾਂ ਰਾਹੀਂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਪੇਸ਼ਨਗੋਈ ਕੀਤੀ ਹੈ, ਜਿਸ ਕਾਰਨ ਸੁਖਬੀਰ ਸਿੰਘ ਬਾਦਲ ਆਪਣੀ ਜ਼ੁਬਾਨ ‘ਤੇ ਕੁੱਝ ਘੰਟੇ ਵੀ ਕਾਬੂ ਨਹੀਂ ਰੱਖ ਸਕੇ ਅਤੇ ਉਨਾਂ ਆਪਣੀ ਬੁਖਲਾਹਟ ਕਾਰਨ ਮੀਡੀਆ ‘ਤੇ ਸਵਾਲ ਚੁਕਣੇ ਸ਼ੁਰੂ ਕਰ ਦਿੱਤੇ ਹਨ।

Bhagwant Mann ਨੇ ਮਾਰੀ ਲਲਕਾਰ, ਬਾਦਲ ’ਤੇ ਚੜ੍ਹਿਆ ਪਾਰਾ,10 ਮਾਰਚ ਨੂੰ ਆਵੇਗਾ ਸਿਆਸੀ ਭੂਚਾਲ | D5 Channel Punjabi

ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਸਰਵੇਖਣਾਂ ‘ਤੇ ਸਵਾਲ ਖੜੇ ਕਰਨ ਲੱਗੇ ਹਨ ਅਤੇ ਚੋਣ ਕਮਿਸ਼ਨ ਨੂੰ ਚੋਣ ਸਰਵੇਖਣ ਬੰਦ ਕਰਨ ਦੀ ਗੁਹਾਰ ਲਾ ਰਹੇ ਹਨ। ਅੱਜ ਸੁਖਬੀਰ ਬਾਦਲ ਸਰਕਾਰ ਵੱਲੋਂ ਪੈਸੇ ਦੇ ਜ਼ੋਰ ਨਾਲ ਚੋਣ ਸਰਵੇਖਣ ਕਰਾਉਣ ਅਤੇ ਪੈਸੇ ਦੀ ਤਾਕਤ ਨਾਲ ਲੋਕਤੰਤਰ ਦਾ ਘਾਣ ਕਰਨ ਦੇ ਦੋਸ਼ ਕਿਸ ਮੂੰਹ ਨਾਲ ਲਾ ਰਹੇ ਹਨ? ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਨੇ 10 ਸਾਲ ਪੰਜਾਬ ਦੀ ਸੱਤਾ ‘ਚ ਰਹਿੰਦਿਆਂ ਵੱਖ- ਵੱਖ ਤਰਾਂ ਦੇ ਸਰਵੇਖਣਾਂ ‘ਚ ਰੱਜ਼ ਕੇ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਸੀ ਅਤੇ ਸਥਾਨਕ ਚੋਣਾ ‘ਚ ਸਰਕਾਰੀ ਪੈਸੇ ਨਾਲ ਲੋਕਤੰਤਰ ਦਾ ਘਾਣ ਕੀਤਾ ਸੀ।

Election Commission Live | Punjab Election Result | Punjab Election 2022 | D5 Channel Punjabi

ਖਬੀਰ ਦੇ ਜ਼ੁਲਮਾਂ ਦੀਆਂ ਕਹਾਣੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਇਸੇ ਕਾਰਨ ਹੁਣ ਸਖਬੀਰ ਸਿੰਘ ਬਾਦਲ ਮੀਡੀਆ ਅਤੇ ਮੀਡੀਆ ਵੱਲੋਂ ਕੀਤੇ ਗਏ ਚੋਣ ਸਰਵੇਖਣਾਂ ਖ਼ਿਲਾਫ਼ ਬੋਲ ਰਹੇ ਹਨ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਮੇਤ ਕਾਂਗਰਸ, ਭਾਰਤੀ ਜਨਤਾ ਪਾਰਟੀ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਸੱਤਾ ਤਬਦੀਲੀ ਦੇ ਖ਼ਿਲਾਫ਼ ਹਨ। ਇਹ ਆਗੂ ਆਪਣੀ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਹੀ ਸੱਤਾ ਦੇ ਗਲਿਆਰਿਆਂ ਵਿੱਚ ਬੈਠਾਉਣਾ ਚਾਹੁੰਦੇ ਹਨ, ਨਾ ਕਿ ਪੰਜਾਬ ਦੇ ਆਮ ਲੋਕਾਂ ਦੇ ਧੀਆਂ- ਪੁੱਤਾਂ ਨੂੰ।

Punjab Election Result : ‘AAP’ ਦੀ ਸਰਕਾਰ ਬਣਦੀ ਦੇਖ ਗਰਮ ਹੋਇਆ Sukhbir Badal ! | D5 Channel Punjabi

ਚੀਮਾ ਨੇ ਦਾਅਵਾ ਕੀਤਾ, ”ਚੋਣ ਸਰਵੇਖਣ ਲੋਕਾਂ ਦੇ ਵਿਚਾਰਾਂ ਦੀ ਤਰਜ਼ਮਾਨੀ ਕਰਦੇ ਹਨ ਅਤੇ ਲੋਕਤੰਤਰ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦਾ ਬਹੁਤ ਜ਼ਿਆਦਾ ਮਹੱਤਵ ਹੈ। ਭਾਂਵੇ ਚੋਣ ਨਤੀਜਿਆਂ ਦੀ ਤਸਵੀਰ ਕੱਲ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਸਾਫ਼ ਹੋਵੇਗੀ, ਪਰ ਸੁਖਬੀਰ ਸਿੰਘ ਬਾਦਲ ਸਮੇਤ ਰਿਵਾਇਤੀ ਪਾਰਟੀਆਂ ਦੇ ਆਗੂ ਆਪਣੀ ਬੁਖਲਾਹਟ ‘ਤੇ ਕਾਬੂ ਨਹੀਂ ਰੱਖ ਪਾ ਰਹੇ।” ਹਰਪਾਲ ਸਿੰਘ ਚੀਮਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਬਦਲਾਅ ਲਈ ਵੋਟ ਪਾਈ ਹੈ ਅਤੇ ਕੰਮ ਦੇ ਆਧਾਰ ‘ਤੇ ਵੋਟ ਮੰਗਣ ਵਾਲੀ ਆਮ ਆਦਮੀ ਪਾਰਟੀ ਦੀ ਚੋਣ ਕੀਤੀ ਹੈ।

Election Result ’ਤੇ ਲੱਗੀ ਰੋਕ? ਹੋਇਆ ਵੱਡਾ ਘਪਲਾ! ਮੁੜ ਪੈਣਗੀਆਂ ਵੋਟਾਂ? | D5 Channel Punjabi

ਪੰਜਾਬ ਵਾਸੀ ਅਕਾਲੀ ਦਲ ਬਾਦਲ, ਭਾਜਪਾ, ਕਾਂਗਰਸ ਅਤੇ ਹੋਰ ਰਿਵਾਇਤੀ ਪਾਰਟੀਆਂ ਦੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੀ ਰਾਜਨੀਤੀ ਤੋਂ ਛੁਟਕਾਰਾ ਚਾਹੁੰਦੇ ਸਨ। ਇਸ ਲਈ ਪੰਜਾਬ ਵਾਸੀਆਂ ਨੇ ਆਪਣੇ ਲੋਕਤੰਤਰੀ ਹੱਕ ਦੀ ਵਰਤੋਂ ਸੱਤਾ ਤਬਦੀਲੀ ਲਈ ਕੀਤੀ ਹੈ ਅਤੇ ਇਸ ਸੱਤਾ ਤਬਦੀਲੀ ਦੇ ਵਿਚਾਰ ਨੂੰ ਪੇਸ਼ ਕਰਦੇ ਚੋਣ ਸਰਵੇਖਣ ਰਿਵਾਇਤੀ ਪਾਰਟੀਆਂ ਨੂੰ ਹਜ਼ਮ ਨਹੀਂ ਹੋ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button