Breaking NewsD5 specialIndiaNewsPoliticsPunjab

ਬਾਦਲਾਂ ਤੇ ਕੈਪਟਨ `ਤੇ ਭੜਕੇ ਅਵਤਾਰ ਸਿੰਘ ਮੱਕੜ (ਵੀਡੀਓ)

ਕਰਤਾਰਪੁਰ ਸਾਹਿਬ ਲਾਂਘਾ ਨੀਂਹ ਪੱਥਰ ਰੱਖਿਆ ਗਿਆ, ਸਮਾਗਮ ਦੇ ਵਿਹੜੇ ਵਿੱਚ ਸਿਆਸੀ ਬਿਆਨਬਾਜੀਆਂ ਦੀਆਂ ਧੂੜਾਂ ਉੱਡੀਆਂ ਤਾਂ ਵਿਹੜੇ ਤੋਂ ਬਾਹਰ ਆਮ ਲੋਕਾਂ ਅਤੇ ਧਾਰਮਿਕ ਆਗੂਆਂ ਵੱਲੋਂ ਸਮਾਗਮ ਦੌਰਾਨ ਹੋਈ। ਇਸ ਸਿਆਸਤ ਦੀ ਜਮ ਕੇ ਭੰਡੀ ਕੁੱਟੀ ਗਈ, ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲਾਂ ਰੁੱਸੇ ਅਤੇ ਫਿਰ ਦੁਬਾਰਾ ਅਕਾਲੀ ਦਲ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਐੱਸ.ਜੀ.ਪੀ.ਸੀ. ਦੇ ਸਾਬਕਾ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸਮਾਗਮ ਦੌਰਾਨ ਗੁਰ ਮਰਿਆਦਾ ਭੰਗ ਕਰਨ ਦੇ ਦੋਸ਼ ਲਾਏ ਹਨ। ਜਥੇ. ਮੱਕੜ ਮੁਤਾਬਕ ਨੇ ਅਕਾਲੀ ਦਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਵਿਰੋਧੀ ਪਾਰਟੀ ਨੇ ਸਟੇਜ ਤੋਂ ਕੁੱਝ ਵੀ ਬੋਲਿਆ ਸੀ ਪਰ ਅਕਾਲੀ ਆਗੂਆਂ ਨਾਅਰੇਬਾਜ਼ੀ ਨਹੀਂ ਕਰਨੀ ਚਾਹੀਦੀ ਸੀ।

Read Also ਮੱਕੜ ਦੀਆਂ ਮਿੰਨਤਾਂ ਕਰਨ ਪਹੁੰਚੇ ਬਾਦਲ ਤੇ ਮਜੀਠੀਆ !

ਬੇਸੱਕ ਮੌਕਾ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਨਵੇਂ ਬਣਾਏ ਜਾਣ ਵਾਲੇ ਕੌਰੀਡੋਰ ਦੇ ਨੀਂਹ ਪੱਥਰ ਸੀ। ਜਿਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਕੌਰੀਡੋਰ ਦੇ ਨੀਂਹ ਪੱਥਰ ਅਤੇ ਉਥੇ ਹੋਏ ਧਾਰਮਿਕ ਸਮਾਗਮ ਦੀ ਚਰਚਾ ਹੋਣੀ ਸੀ ਪਰ ਸਿਆਸਤਦਾਨਾਂ ਦੀ ਆਪਸੀ ਖਿੱਚ-ਧੂਹ ਅਤੇ ਮੈਂ ਕੀਤਾ, ਮੈਂ ਕੀਤਾ ਨੇ, ਸੰਗਤਾਂ ਵਿੱਚ ਨਵੀਂ ਹੀ ਚਰਚਾ ਛੇੜ ਦਿੱਤੀ ਹੈ। ਜਿਸ ਦੀ ਚਰਚਾ ਸਾਇਦ ਸਮਾਗਮ ਨਾਲੋਂ ਵੀ ਕੀਤੇ ਜ਼ਿਆਦਾ ਹੈ, ਹੁਣ ਸਭ ਦੀਆਂ ਨਜ਼ਰਾਂ 28 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸੇ ਕਰਵਾਏ ਜਾਣ ਵਾਲੇ ਨੀਂਹ ਪੱਥਰ ਸਮਾਗਮ ਤੇ ਨੇ, ਜਿਥੇ ਪੰਜਾਬ ਦੀਆਂ ਦੋ ਮੁੱਖ ਵਿਰੋਧੀ ਧਿਰਾਂ ਦੇ ਉੱਘੇ ਆਗੂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ, ਹੁਣ ਦੇਖਣਾ ਹੋਵੇਗਾ ਕਿ ਇਹ ਆਗੂ ਗੁਆਂਢੀ ਮੁਲਕ ਵਿੱਚ ਜਾ ਕੇ ਕਿਹੋ ਜਿਹਾ ਵਰਤਾਰਾ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button