Breaking NewsD5 specialInternationalNewsTop News

ਨਾਟੋ ਨੂੰ ਮਜ਼ਬੂਤ ਕਰਨ ਲਈ ਅਮਰੀਕਾ ਨੇ ਜਲ ਸੈਨਾ ਦੇ 6 ਜਹਾਜ਼ ਕੀਤੇ ਤਾਇਨਾਤ

ਵਾਸ਼ਿੰਗਟਨ : ਅਮਰੀਕਾ ਦੇ ਰੱਖਿਆ ਵਿਭਾਗ ਪੈਂਟਾਗਨ ਨੇ ਕਿਹਾ ਹੈ ਕਿ ਪੂਰਬੀ ਯੂਰਪ ‘ਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇਲੈਕਟ੍ਰਾਨਿਕ ਯੁੱਧ ਵਿੱਚ ਮਾਹਰ 6 ਜਲ ਸੈਨਾ ਦੇ ਜਹਾਜ਼ ਤਾਇਨਾਤ ਕਰ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਪੂਰਬੀ ਯੂਰਪ ‘ਚ ਕਰੀਬ 240 ਮਰੀਨਾਂ ਨੂੰ ਤਾਇਨਾਤ ਕਰ ਰਿਹਾ ਹੈ।

BIG News : Akali Dal – BSP ਦਾ ਟੁੱਟੇਗਾ ਗਠਜੋੜ? ਹਾਰ ਤੋਂ ਬਾਅਦ BSP ਦਾ ਟੁੱਟਿਆ ਢਾਂਚਾ | D5 Channel Punjabi

ਪੈਂਟਾਗਨ ਦੇ ਬੁਲਾਰੇ ਜੌਹਨ ਕਿਰਬੀ ਨੇ ਕਿਹਾ ਕਿ ਵਾਸ਼ਿੰਗਟਨ ਸੂਬੇ ਵਿਚ ਜਲ ਸੈਨਾ ਅੱਡੇ ਵਿਡਬੇ ਆਈਲੈਂਡ ‘ਤੇ ਸਥਿਤ EA-18G “ਗਰੋਲਰ” ਜਹਾਜ਼ ਸੋਮਵਾਰ ਨੂੰ ਜਰਮਨੀ ਦੇ ਸਪਾਂਗਡਾਹਲੇਮ ਹਵਾਈ ਅੱਡੇ ‘ਤੇ ਪਹੁੰਚਣਗੇ, ਜਿੱਥੇ ਉਹ ਤਾਇਨਾਤ ਕੀਤੇ ਜਾਣਗੇ। ਪੈਂਟਾਗਨ ਦੇ ਬੁਲਾਰੇ ਅਨੁਸਾਰ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਯੂਕ੍ਰੇਨ ਯੁੱਧ ਵਿੱਚ ਨਹੀਂ ਕੀਤੀ ਜਾਵੇਗੀ। ਇਸ ਦੌਰਾਨ, ਇੱਕ ਸੀਨੀਅਰ ਅਮਰੀਕੀ ਰੱਖਿਆ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਅੰਦਰੂਨੀ ਅਮਰੀਕੀ ਖੁਫੀਆ ਮੁਲਾਂਕਣ ‘ਤੇ ਚਰਚਾ ਕਰਦੇ ਹੋਏ ਕਿਹਾ ਕਿ ਯੂਕ੍ਰੇਨ ਵਿੱਚ ਜ਼ਮੀਨੀ ਪੱਧਰ ‘ਤੇ ਸਥਿਤੀ ਵਿਚ ਬਹੁਤ ਘੱਟ ਬਦਲਾਅ ਆਇਆ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button