Breaking NewsD5 specialIndiaNews

ਬਨਾਰਸ ਤੋਂ ਬਾਅਦ ਮੁੰਬਈ ‘ਚ ਡਿੱਗਿਆ ਪੁਲ਼ (ਵੀਡੀਓ)

ਮੁੰਬਈ : ਸ਼ਹਿਰ ਦੇ ਛੱਤਰਪਤੀ ਸ਼ਿਵਾਜੀ ਟਰਮੀਨਲ ਇਲਾਕੇ ਵਿੱਚ ਸੜਕ ਪਾਰ ਕਰਨ ਵਾਲੇ ਪੈਦਲ ਯਾਤਰੀਆਂ ਲਈ ਬਣਾਇਆ ਪੁਲ ਡਿੱਗ ਗਿਆ ਹੈ। ਇਸ ਹਾਦਸੇ ਵਿੱਚ ਹੁਣ ਤਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 34 ਜਣੇ ਜ਼ਖ਼ਮੀ ਹਨ। ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਇਨ੍ਹਾਂ ਵਿੱਚੋਂ ਪੰਜ ਹੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਵਿੱਚ ਦੋ ਔਰਤਾਂ ਤੇ ਦੋ ਮਰਦ ਸ਼ਾਮਲ ਹਨ।

Read Also ਜ਼ੀਰੇ ਨੂੰ ਮਿਲਿਆ ਨਵਜੋਤ ਸਿੱਧੂ ਦਾ ਸਾਥ, ਮੀਡੀਆ ਸਾਹਮਣੇ ਬੰਨ੍ਹੇ ਤਰੀਫ਼ਾਂ ਦੇ ਪੁਲ਼

ਇਸਤਰੀਆਂ ਦੀ ਸ਼ਨਾਖ਼ਤ ਰੰਜਨਾ ਅਤੇ ਅਪੂਰਵਾ ਵਜੋਂ ਹੋਈ ਹੈ, ਜਦਕਿ ਪੁਰਸ਼ਾਂ ਵਿੱਚ ਜਾਹਿਦ ਨਾਂਅ ਦਾ ਵਿਅਕਤੀ ਦੀ ਪਛਾਣ ਹੀ ਹੋਈ ਹੈ। ਦੁਰਘਟਨਾ ਮਗਰੋਂ ਰਾਹਤ ਕਾਰਜ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਸੀਐਸਟੀ ਰੇਲਵੇ ਸਟੇਸ਼ਨ ਲਾਗੇ ਬਣੇ ਇਸ ਫੁੱਟਬ੍ਰਿਜ ਦੇ ਨਿਰਮਾਣ ਨੂੰ ਕਾਫੀ ਸਮਾਂ ਹੋ ਗਿਆ ਸੀ। ਇਹ ਪਲੇਟਫਾਰਮ ਨੰਬਰ ਦੋ ਨੂੰ ਸੜਕ ਦੇ ਦੂਜੇ ਕੰਢੇ ਨਾਲ ਜੋੜਦਾ ਹੈ, ਜਿੱਥੇ ਹਸਪਤਾਲ ਹੈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਦੋਂ ਪੁਲ ‘ਤੇ ਤਕਰੀਬਨ 60 ਜਣੇ ਮੌਜੂਦ ਸਨ। ਪੁਲ ਦੇ ਡਿੱਗਣ ਨਾਲ ਸੜਕ ‘ਤੇ ਜਾ ਰਹੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button