PunjabTop News

ਬਠਿੰਡਾ ਦੇ ਏਆਰਟੀਓ ਅੰਕਿਤ ਬਾਂਸਲ ਨੂੰ ਵਿਜੀਲੈਂਸ ਬਿਊਰੋ ਮੁਹਾਲੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਕੀਤਾ ਨਾਮਜ਼ਦ

ਬਠਿੰਡਾ ਦੇ ਏਆਰਟੀਓ ਅੰਕਿਤ ਬਾਂਸਲ ਨੂੰ ਵਿਜੀਲੈਂਸ ਬਿਊਰੋ ਮੁਹਾਲੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਇੱਕ ਕੇਸ ਵਿੱਚ ਨਾਮਜ਼ਦ ਕੀਤਾ ਹੈ। ਏਆਰਟੀਓ ਹੁਣ ਫਰਾਰ ਦੱਸਿਆ ਜਾ ਰਿਹਾ ਹੈ।

ਪਿਛਲੇ ਦਿਨੀਂ ਰਾਮਪੁਰਾ ਇਲਾਕੇ ਦੇ ਇੱਕ ਵਿਅਕਤੀ ਵੱਲੋਂ ARTO ਸੁਰੱਖਿਆ ਮੁਲਾਜ਼ਮ ਸੁਖਪ੍ਰੀਤ ਸਿੰਘ ਦੀ ਇੱਕ ਆਡੀਓ ਰਿਕਾਰਡਿੰਗ ਵਿਜੀਲੈਂਸ ਸਾਹਮਣੇ ਪੇਸ਼ ਕੀਤੀ ਗਈ ਸੀ, ਜਿਸ ਵਿੱਚ ਉਹ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਇਸ ਤੋਂ ਬਾਅਦ ਮੁਹਾਲੀ ਵਿਜੀਲੈਂਸ ਦੀ ਟੀਮ ਨੇ ਪੰਜਾਬ ਪੁਲੀਸ ਦੇ ਸੀਨੀਅਰ ਕਾਂਸਟੇਬਲ ਸੁਖਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਸੁਰੱਖਿਆ ਮੁਲਾਜ਼ਮ ਨੇ ਵਿਜੀਲੈਂਸ ਨੂੰ ਖੁਲਾਸਾ ਕੀਤਾ ਕਿ ਉਹ ਏ.ਆਰ.ਟੀ.ਓ ਦੇ ਹੁਕਮਾਂ ‘ਤੇ ਹੀ ਰਿਸ਼ਵਤ ਲੈਂਦਾ ਸੀ। ਵਿਜੀਲੈਂਸ ਬਿਊਰੋ ਨੇ ਉਪਰੋਕਤ ਖੁਲਾਸੇ ਤੋਂ ਬਾਅਦ ਏ.ਆਰ.ਟੀ.ਓ.ਅੰਕਿਤ ਬਾਂਸਲ ਦਾ ਨਾਮ ਵੀ ਲਿਆ ਹੈ। ਇਸ ਗੱਲ ਦੀ ਪੁਸ਼ਟੀ ਵਿਜੀਲੈਂਸ ਨਾਲ ਜੁੜੇ ਇਕ ਚੋਟੀ ਦੇ ਗੁਪਤ ਸੂਤਰ ਨੇ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਰਿਸ਼ਵਤਖੋਰੀ ਦੇ ਮੁੱਖ ਮਾਸਟਰ ਮਾਈਂਡ ਸੁਖਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਰਟੀਏ ਦਫ਼ਤਰ ਬਠਿੰਡਾ ਵਿੱਚ ਸੰਨਾਟਾ ਛਾ ਗਿਆ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਸੀਨੀਅਰ ਕਾਂਸਟੇਬਲ ਦੇ ਖੁਲਾਸੇ ਤੋਂ ਬਾਅਦ ਵਿਜੀਲੈਂਸ ਨੇ ਆਰਟੀਏ ਦਫ਼ਤਰ ਬਠਿੰਡਾ ਤੋਂ ਕੁਝ ਰਿਕਾਰਡ ਮੰਗਵਾ ਕੇ ਉਨ੍ਹਾਂ ਦੀ ਜਾਂਚ ਕੀਤੀ ਸੀ। ਰਿਕਾਰਡ ਦੀ ਜਾਂਚ ਦੌਰਾਨ ਵਿਜੀਲੈਂਸ ਅਧਿਕਾਰੀ ਨੇ ਇੱਕ ਨਿੱਜੀ ਵਿਅਕਤੀ ਦੇ ਮੋਬਾਈਲ ਗੂਗਲ ਪੇਅ ‘ਤੇ 15,000 ਰੁਪਏ ਦੀ ਐਂਟਰੀ ਹੋਣ ਸਬੰਧੀ ਜਾਂਚ ਸ਼ੁਰੂ ਕੀਤੀ ਅਤੇ ਜਿਸ ਪ੍ਰਾਈਵੇਟ ਵਿਅਕਤੀ ਦੇ ਖਾਤੇ ਵਿੱਚ 15,000 ਰੁਪਏ ਟਰਾਂਸਫਰ ਹੋਏ ਸਨ, ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਬਿਊਰੋ ਵੱਲੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਏਆਰਟੀਓ ਅੰਕਿਤ ਬਾਂਸਲ ਫਰਾਰ ਹੈ। ਆਰਟੀਏ ਹਰਜਿੰਦਰ ਸਿੰਘ ਜੱਸਲ ਨਾਲ ਅਜੇ ਤੱਕ ਸੰਪਰਕ ਨਹੀਂ ਹੋ ਸਕਿਆ। ਸੂਤਰਾਂ ਅਨੁਸਾਰ ਇਸ ਰਿਸ਼ਵਤਖੋਰੀ ਵਿੱਚ ਏ.ਆਰ.ਟੀ.ਓ. ਅਤੇ ਇਸ ਦੇ ਸੁਰੱਖਿਆ ਮੁਲਾਜ਼ਮਾਂ ਤੋਂ ਇਲਾਵਾ ਹੋਰ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਵਿਜੀਲੈਂਸ ਦੀ ਜਾਂਚ ਦੌਰਾਨ ਸਾਹਮਣੇ ਆਉਣ ਦੀ ਸੰਭਾਵਨਾ ਹੈ। ਏਆਰਟੀਓ ਸੁਰੱਖਿਆ ਮੁਲਾਜ਼ਮ ਸੁਖਪ੍ਰੀਤ ਸਿੰਘ ਨੇ ਭ੍ਰਿਸ਼ਟਾਚਾਰ ਰਾਹੀਂ ਬੇਨਾਮੀ ਜਾਇਦਾਦ ਬਣਾਈ ਹੈ। ਜਿਸ ਦਾ ਖੁਲਾਸਾ ਅਗਲੀ ਜਾਂਚ ਵਿੱਚ ਹੋ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button