Breaking NewsD5 specialNewsPoliticsPunjab

ਫੇਲ੍ਹ ਹੋਈ ਆਮ ਆਦਮੀ ਪਾਰਟੀ ਦੀ ਸਕੀਮ, ਪਟਿਆਲਾ ਪੁਲਿਸ ਨੇ ਬਸ ਇਕ ਡਾਂਗ ਨੀਂ ਚਲਾਈ! (ਵੀਡੀਓ)

ਪਟਿਆਲਾ : ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਪਟਿਆਲਾ ਵਿਖੇ ਮੁੱਖ਼ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦਾ ਘੇਰਾਓ ਕਰਨ ਦਾ ਪ੍ਰੋਗਰਾਮ ੳਲੀਕਿਆ ਗਿਆ ਸੀ ਪਰ ਲਗਾਤਾਰ ਪਏ ਮੀਂਹ ਨੇ ਉਹਨਾਂ ਦਾ ਪਲਾਨ ਬਿਗਾੜ ਦਿੱਤਾ। ਹਲਾਂਕਿ ਪਾਰਟੀ ਦੇ ਆਗੂ ਅਤੇ ਵਰਕਰ ਮੀਂਹ ਦੇ ਬਾਵਜੂਦ ਮੋਤੀ ਮਹਿਲ ਵਲ ਵਧਦੇ ਰਹੇ ਪਰ ਪੁਲਿਸ ਨੇ ਉਹਨਾਂ ਨੂੰ ਰਾਹ ‘ਚ ਹੀ ਰੋਕ ਦਿੱਤਾ।

Read Also AAP ਦੀ ਕੁਰਸੀ ਛੱਡਣ ਵਾਲੇ ਆਗੂ ਲਈ ‘ਆਪ’ ਨੇ ਲਿਆ ਸਟੈਂਡ | Latest News

ਆਮ ਆਦਮੀ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਸਰਕਾਰ ਵਲੋਂ ਕਿਸਾਨਾਂ ਦਾ ਕਰਜ਼ਾ ਮਾਫ ਨਾ ਕਰਨ, ਨੌਜਵਾਨਾਂ ਨੂੰ ਨੌਕਰੀਆਂ ਨਾ ਦੇਣ ਅਤੇ ਨਸ਼ਿਆਂ ਨੂੰ ਰੋਕਣ ‘ਚ ਅਸਫਲ ਰਹਿਣ ਕਾਰਨ ਕੀਤਾ ਗਿਆ ਲਗਾ। ਇਸ ਵਿਰੋਧ ‘ਚ ਪਾਰਟੀ ਦੇ ਕਈ ਸੀਨੀਅਰ ਆਗੂ ਸ਼ਾਮਿਲ ਹੋਏ ਨੇ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੀ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਹਰ ਮੋਰਚੇ ਤੇ ਫੇਲ ਹੋਈ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਪਾਰਟੀ ਸਰਕਾਰ ਨੂੰ ਘੇਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button