Breaking NewsD5 specialNewsPoliticsPunjab

ਅੰਮ੍ਰਿਤਸਰ ਰੇਲ ਕਾਂਡ ਬਾਰੇ ਮਿੱਠੂ ਮਦਾਨ ਨੇ ਫੇਰ ਕੀਤੇ ਵੱਡੇ ਖ਼ੁਲਾਸੇ (ਵੀਡੀਓ)

ਅੰਮ੍ਰਿਤਸਰ : ਲਗਾਤਾਰ ਵਿਵਾਦਾਂ ‘ਚ ਘਿਰੇ ਨਵਜੋਤ ਸਿੱਧੂ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਜੌੜਾ ਫਾਟਕ ‘ਚ ਵਾਪਰੇ ਰੇਲ ਹਾਦਸੇ ਦੀ ਜਾਂਚ ਲਈ ਕਾਇਮ ਕਮੇਟੀ ਦੀ ਰਿਪੋਰਟ ’ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਮੈਜਿਸਟਰੇਟੀ ਜਾਂਚ ਕਰ ਰਹੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਬੀ ਪੁਰਸ਼ਾਰਥਾ ਨੇ ਕਿਹਾ ਕਿ ਹਾਦਸੇ ਲਈ ਸਿੱਧੂ ਜੋੜਾ ਕਿਸੇ ਵੀ ਤਰ੍ਹਾਂ ਨਾਲ ਜ਼ਿੰਮੇਵਾਰ ਨਹੀਂ।

Read Also ਅੰਮ੍ਰਿਤਸਰ ਧਮਾਕੇ ਦੇ ਸਨ ਮੋਨੇ ਮੁਲਜ਼ਮ! ਚਸ਼ਮਦੀਦ ਦੇ ਹੋਸ਼ ਉਡਾਉ ਖੁਲਾਸੇ

ਇਸ ਹਾਦਸੇ ਲਈ ਰੇਲਵੇ, ਜ਼ਿਲ੍ਹਾ ਪੁਲਿਸ ਪ੍ਰਸ਼ਾਸਨ, ਨਗਰ ਨਿਗਮ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਰਿਪੋਰਟ ’ਚ ਸਿੱਧੂ ਜੋੜੇ ਦੇ ਕਰੀਬੀ ਮਿਊਂਸਿਪਲ ਕੌਂਸਲਰ ਮਿੱਠੂ ਮਦਾਨ ਸਮੇਤ ਦੁਸਹਿਰਾ ਪ੍ਰਬੰਧਕਾਂ ਵੱਲ ਉਂਗਲ ਉਠਾਈ ਗਈ ਹੈ। ਜਿਨ੍ਹਾਂ ਦੁਸਹਿਰਾ ਸਮਾਗਮ ਲਈ ਨਾ ਤਾਂ ਢੁੱਕਵੀਂ ਮਨਜ਼ੂਰੀ ਲਈ ਤੇ ਨਾ ਹੀ ਭੀੜ ਦਾ ਧਿਆਨ ਰੱਖਣ ਲਈ ਕੋਈ ਪ੍ਰਬੰਧ ਕੀਤਾ। ਗ੍ਰਹਿ ਵਿਭਾਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਜਿਸਟ੍ਰੇਟ ਜਾਂਚ ਦੀ ਰਿਪੋਰਟ ਸੌਂਪ ਦਿੱਤੀ ਹੈ ਤੇ ਰਿਪੋਰਟ ਵਿੱਚ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਦੱਸ ਦਈਏ ਕਿ ਦੁਸਹਿਰੇ ਦੀ ਰਾਤ ਅੰਮ੍ਰਿਤਸਰ ਵਿੱਚ ਹੋਏ ਰੇਲ ਹਾਦਸੇ ਵਿੱਚ 62 ਲੋਕਾਂ ਦੀ ਜਾਨ ਚਲੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button