Breaking NewsD5 specialIndiaNewsPunjab

ਫਿਰ ਵਿਗੜਿਆ ਮੌਸਮ ਦਾ ਮਿਜਾਜ਼, ਕਈ ਇਲਾਕੀਆਂ ‘ਚ ਭਾਰੀ ਬਾਰਿਸ਼

ਨਵੀਂ ਦਿੱਲੀ : ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ‘ਚ ਹੋਈ ਬਰਫ਼ਬਾਰੀ ਅਤੇ ਬਾਰਿਸ਼ ਨੇ ਇੱਕ ਬਾਰ ਫਿਰ ਠੰਡ ਵਧਾ ਦਿੱਤੀ ਹੈ। ਉਤਰਾਖੰਡ ਦੇ ਉਚਾਈ ਵਾਲੇ ਇਲਾਕਿਆਂ ਚਾਰੇ ਧਾਮ ਅਤੇ ਹੇਮਕੁੰਡ ‘ਚ ਸ਼ੁੱਕਰਵਾਰ ਨੂੰ ਬਰਫਬਾਰੀ ਜਾਰੀ ਰਹੀ। ਇਸ ਨਾਲ ਠੰਡ ਦਾ ਅਹਿਸਾਸ ਇੱਕ ਵਾਰ ਫਿਰ ਵੱਧ ਗਿਆ ਹੈ। ਉਥੇ ਹੀ ਜੰਮੂ ਕਸ਼ਮੀਰ ਵਿੱਚ ਵੀ ਪਹਾੜੀ ਇਲਾਕਿਆਂ ‘ਚ ਤਾਜ਼ਾ ਬਰਫਬਾਰੀ ਅਤੇ ਹੇਠਲੇ ਖੇਤਰਾਂ ‘ਚ ਬਾਰਿਸ਼ ਹੁੰਦੀ ਰਹੀ।

Exclusive Interview-ਕੈਪਟਨ ਦੀ ਧਮਕੀ ਮਗਰੋਂ Navjot Sidhu ਆਇਆ DSP Sekhon ਨੂੰ ਬਚਾਓਣ

ਮੌਸਮ ਦਾ ਹਾਲ ਦੱਸਣ ਵਾਲੀ ਨਿੱਜੀ ਏਜੰਸੀ ਸ‍ਕਾਈਮੇਟ ਵੈਦਰ ਮੁਤਾਬਕ ਇੱਕ ਬਾਰ ਭਾਰਤ ਦੇ ਕਈ ਇਲਾਕਿਆਂ ‘ਚ ਬਾਰਿਸ਼ ਦੇਖੀ ਜਾ ਸਕਦੀ ਹੈ ਜਦੋਂ ਕਿ ਕੁਝ ਇਲਾਕੀਆਂ ‘ਚ ਗੜ੍ਹੇਮਾਰੀ ਵੀ ਹੋ ਸਕਦੀ ਹੈ। ਪੰਜਾਬ ਦੇ ਵੀ ਅੱਜ ਕਈ ਇਲਾਕਿਆਂ ‘ਚ ਭਾਰੀ ਬਾਰਿਸ਼ ਦੇਖਣ ਨੂੰ ਮਿਲੀ ਹੈ। ਜਿਸਦੇ ਨਾਲ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਵੱਧ ਸਕਦੀਆਂ ਹਨ।

POLITICAL REACTIONS ਭਗਵੰਤ ਮਾਨ ਕਹਿੰਦਾ ਬੱਸ ਸ਼ਾਇਰੀ ਜੋਗਾ ਹੀ ਹੈ ਮਨਪ੍ਰੀਤ

ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮੁਤਾਬਿਕ ਉਤਰਾਖੰਡ ‘ਚ ਦੇਰ ਰਾਤ ਤੋਂ ਮੌਸਮ ‘ਚ ਬਦਲਾਅ ਦੀ ਸੰਭਾਵਨਾ ਹੈ। ਇਸ ਵਿੱਚ ਬਦਰੀਨਾਥ ਅਤੇ ਕੇਦਾਰਨਾਥ ਦੇ ਨਾਲ ਹੀ ਹੇਮਕੁੰਡ ਸਾਹਿਬ ਵਿੱਚ ਬਰਫਬਾਰੀ ਦਾ ਦੌਰ ਜਾਰੀ ਹੈ। ਸ਼ਨੀਵਾਰ ਨੂੰ 3000 ਮੀਟਰ ਦੀ ਉਚਾਈ ਤੱਕ ਦੇ ਇਲਾਕਿਆਂ ‘ਚ ਬਰਫ਼ਬਾਰੀ ਹੋ ਸਕਦੀ ਹੈ ਅਤੇ ਹੇਠਲੇ ਖੇਤਰਾਂ ‘ਚ ਬਾਰਿਸ਼ ਅਤੇ ਗੜ੍ਹੇਮਾਰੀ ਦੇ ਲੱਛਣ ਬਣ ਰਹੇ ਹਨ। ਮੌਸਮ ਦਾ ਇਹ ਮਿਜਾਜ ਐਤਵਾਰ ਤੱਕ ਬਣਿਆ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button