Breaking NewsD5 specialNewsSportsTop News

ਭਾਰਤ ਤੀਸਰੇ ਸਥਾਨ ‘ਤੇ, ਚੈਂਪੀਅਨ ਨਿਊਜ਼ੀਲੈਂਡ ਨੂੰ ਲੱਗਿਆ ਵੱਡਾ ਝਟਕਾ

ਮੁੰਬਈ : ਵਿਸ਼ਵ ਟੈਸਟ ਚੈਂਪੀਅਨਸ਼ਿਪ ( World Test Championship ) ‘ਚ ਭਾਰਤ ਤੀਜੇ ਸਥਾਨ ਤੇ ਹੈ । ਸ਼੍ਰੀਲੰਕਾ ( Sri Lanka ) ਦੀ ਟੀਮ ਸਿਖਰ ਤੇ ਬਰਕਰਾਰ ਹੈ। ਭਾਰਤ ਨੇ ਹੁਣ ਤੱਕ ਡਬਲਯੂਟੀਸੀ ਦੇ ਤਹਿਤ ਕੁੱਲ 6 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਤਿੰਨ ਜਿੱਤੇ ਹਨ ਅਤੇ ਇੱਕ ਹਾਰਿਆ ਹੈ, ਜਦਕਿ ਦੋ ਟੈਸਟ ਡਰਾਅ ਰਹੇ ਹਨ। ਭਾਰਤ ਦੇ ਕੁੱਲ 42 ਅੰਕ ਹਨ।ਹਾਲਾਂਕਿ ਪਾਕਿਸਤਾਨ 24 ਅੰਕਾਂ ਦੇ ਬਾਵਜੂਦ ਦੂਜੇ ਸਥਾਨ ਤੇ ਹੈ। ਪਾਕਿਸਤਾਨ ਨੇ 2 ਮੈਚ ਜਿੱਤੇ ਅਤੇ ਇਕ ਮੈਚ ਹਾਰਿਆ।

ਢੀਂਡਸਾ ਦੀ ਬੀਜੇਪੀ ਨਾਲ ਗੁਪਤ ਮੀਟਿੰਗ, ਗਠਜੋੜ ਪੱਕਾ ! D5 Channel Punjabi

ਅੰਕਾਂ ਦੀ ਪ੍ਰਤੀਸ਼ਤਤਾ ਵਿੱਚ ਸ੍ਰੀਲੰਕਾ ਪਹਿਲੇ ਅਤੇ ਪਾਕਿਸਤਾਨ ਦੂਜੇ ਸਥਾਨ ਤੇ ਚੱਲ ਰਿਹਾ ਹੈ। ਟੀਮ ਦੀ ਰੈਂਕਿੰਗ ਅੰਕਾਂ ਦੀ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਤੈਅ ਕੀਤੀ ਜਾਵੇਗੀ। ਮੁੰਬਈ ਟੈਸਟ ਹਾਰਨ ਤੋਂ ਬਾਅਦ ਮੌਜੂਦਾ ਚੈਂਪੀਅਨ ਨਿਊਜ਼ੀਲੈਂਡ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਇੰਡੀਆ ਨੇ ਦੂਜੇ ਟੈਸਟ ਚ ਕੀਵੀ ਟੀਮ ਨੂੰ 372 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਕਾਰਨ ਨਿਊਜ਼ੀਲੈਂਡ ਚੌਥੇ ਤੋਂ ਛੇਵੇਂ ਸਥਾਨ ਤੇ ਖਿਸਕ ਗਿਆ ਹੈ। ਸ੍ਰੀਲੰਕਾ ਦੇ ਅੰਕਾਂ ਦੀ ਪ੍ਰਤੀਸ਼ਤਤਾ 100 ਪ੍ਰਤੀਸ਼ਤ, ਪਾਕਿਸਤਾਨ ਦੇ 66 . 66 ਪ੍ਰਤੀਸ਼ਤ ਅਤੇ ਭਾਰਤ ਦੇ 55 . 33 ਪ੍ਰਤੀਸ਼ਤ ਹਨ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button