IndiaTop News

‘ਫ਼ੌਜ ’ਚ ਸ਼ਾਮਲ ਹੋਣਾ ਚਾਹੁੰਦਾ ਸੀ ਪਰ ਨਹੀਂ ਹੋ ਸਕਿਆ’

ਇੰਫਾਲ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਫ਼ੌਜ ਵਿਚ ਸ਼ਾਮਲ ਹੋਣਾ ਚਾਹੁੰਦੇ ਸੀ ਪਰ ਆਪਣੀ ਪਰਿਵਾਰਕ ਸਮੱਸਿਆਵਾਂ ਕਾਰਨ ਨਹੀਂ ਹੋ ਸਕੇ। ਸਿੰਘ ਨੇ ਆਸਾਮ ਰਾਈਫਲਜ਼ ਅਤੇ ਭਾਰਤੀ ਫ਼ੌਜ ਦੀ 57ਵੀਂ ਮਾਊਂਟੇਨ ਡਵੀਜ਼ਨ ਦੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਫ਼ੌਜ ’ਚ ਸ਼ਾਮਲ ਹੋਣ ਲਈ ਪੇਪਰ ਵੀ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੈਂ ਫ਼ੌਜ ’ਚ ਸ਼ਾਮਲ ਹੋਣਾ ਚਾਹੁੰਦਾ ਸੀ ਅਤੇ ਸ਼ਾਰਟ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਵੀ ਦਿੱਤੀ ਸੀ ਪਰ ਮੇਰੇ ਪਿਤਾ ਦਾ ਦਿਹਾਂਤ ਹੋ ਜਾਣ ਕਾਰਨ ਅਤੇ ਕੁਝ ਹੋਰ ਪਰਿਵਾਰਕ ਸਮੱਸਿਆਵਾਂ ਦੇ ਕਾਰਨ ਮੈਂ ਫ਼ੌਜ ’ਚ ਭਰਤੀ ਨਹੀਂ ਹੋ ਸਕਿਆ। ਜੇ ਤੁਸੀਂ ਕਿਸੇ ਬੱਚੇ ਨੂੰ ਫ਼ੌਜ ਦੀ ਵਰਦੀ ਦਿੰਦੇ ਹੋ ਤਾਂ ਤੁਸੀਂ ਦੇਖੋਗੇ ਕਿ ਉਸ ਦੀ ਸ਼ਖਸੀਅਤ ਹੀ ਬਦਲ ਜਾਂਦੀ ਹੈ। ਇਸ ਵਰਦੀ ’ਚ ਕੁਝ ਖਾਸ ਗੱਲ ਹੈ। ਉਨ੍ਹਾਂ ਨਾਲ ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਵੀ ਸਨ।

Farmers News : ਰਾਜੇਵਾਲ ਨੇ ਰੱਖ ਲਿਆ ਵੱਡਾ ਇਕੱਠ! CM ਮਾਨ ਤੇ ਮੋਦੀ ਨੂੰ ਚੇਤਾਵਨੀ | D5 Channel Punjabi

ਰੱਖਿਆ ਮੰਤਰੀ ਨੇ ਭਾਰਤ-ਚੀਨ ਅੜਿਕੇ ਦੌਰਾਨ ਸੁਰੱਖਿਆ ਦਸਤਿਆਂ ਵੱਲੋਂ ਦਿਖਾਈ ਗਈ ਬਹਾਦਰੀ ਨੂੰ ਯਾਦ ਕੀਤਾ ਅਤੇ ਕਿਹਾ ਕਿ ਲੋਕਾਂ ਨੂੰ ਉਸ ਮੌਕੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੋਵੇਗੀ ਪਰ ਮੈਂ ਅਤੇ ਉਸ ਸਮੇਂ ਦੇ ਫ਼ੌਜ ਮੁਖੀ ਆਪਣੇ ਜਵਾਨਾਂ ਦੀ ਹਿੰਮਤ ਅਤੇ ਬਹਾਦਰੀ ਤੋਂ ਜਾਣੂ ਸਨ। ਸਾਡਾ ਦੇਸ਼ ਹਮੇਸ਼ਾ ਉਨ੍ਹਾਂ ਦਾ ਕਰਜ਼ਦਾਰ ਰਹੇਗਾ। ਉਨ੍ਹਾਂ ਕਿਹਾ ਮੈਂ ਜਿਥੇ ਵੀ ਜਾਂਦਾ ਹਾਂ, ਮੈਂ ਇਹ ਯਕੀਨੀ ਬਣਾਉਂਦਾ ਹਾਂ ਕਿ ਫ਼ੌਜੀਆਂ ਨਾਲ ਮੁਲਾਕਾਤ ਜ਼ਰੂਰ ਕਰਾਂ। ਸਿੰਘ ਨੇ ਕਿਹਾ,”ਡਾਕਟਰ, ਇੰਜੀਨੀਅਰ ਅਤੇ ਚਾਰਟਰਡ ਅਕਾਊਂਟੈਂਟ ਕਿਸੇ ਨਾ ਕਿਸੇ ਰੂਪ ਵਿਚ ਦੇਸ਼ ਲਈ ਯੋਗਦਾਨ ਦੇ ਰਹੇ ਹਨ ਪਰ ਮੇਰਾ ਮੰਨਣਾ ਹੈ ਕਿ ਤੁਹਾਡਾ ਪੇਸ਼ਾ ਇਕ ਪੇਸ਼ੇ ਨਾਲੋਂ ਵੱਧ ਕੇ ਸੇਵਾ ਹੈ।” ਉਨ੍ਹਾਂ ਕਿਹਾ ਕਿ ਆਸਾਮ ਰਾਈਫਲਜ਼ ਕਈ ਲੋਕਾਂ ਨੂੰ ਮੁੱਖ ਧਾਰਾ ‘ਚ ਲਿਆਉਣ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਇਸ ਨੂੰ ਉੱਤਰ-ਪੂਰਬ ਦਾ ਚੌਕੀਦਾਰ ਕਹਿਣਾ ਉਚਿਤ ਹੈ। ਸਿੰਘ ਮਨੀਪੁਰ ਦੇ ਦੋ ਦਿਨਾਂ ਦੌਰੇ ‘ਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button