D5 specialIndiaNewsPunjab

ਕੇਂਦਰ ਸਰਕਾਰ ਵਲੋਂ ਪਹਿਲਾ ਨੋਟ ਬੰਦੀ ਤੇ ਹੁਣ ਰੋਡ ਬੰਦੀ

ਭਾਰਤ ਸਰਕਾਰ ਵੱਲੋਂ ਡਿਜਿਟਲ ਇੰਡੀਆ ਮੁਹਿੰਮ ਦਾ ਆਗਾਜ਼ ਕਰਦੇ ਹੋਏ ਇੱਕ ਦਸੰਬਰ ਤੋਂ ਬਾਅਦ ਸਾਰੇ ਨੈਸ਼ਨਲ ਹਾਈਵੇ ਦੇ ਟੋਲ ਪਲਾਜੇ ਡਿਜੀਟਲ( ਕੈਸ਼ਲੈੱਸ) ਕਰ ਦਿੱਤੇ ਗਏ ਹਨ ।ਜਿਸ ਕਾਰਨ ਭਾਰਤ ਵਾਸੀਆਂ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਅਤੇ ਲੋਕ ਬਹੁਤ ਖੁਸ਼ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਹਾਈਵੇ 54 ਟੋਲ ਪਲਾਜ਼ਾ ਦੇ ਮੈਨੇਜਰ ਅਜੈ ਸਿੰਘ ਯਾਦਵ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਾਰੇ ਹੀ ਨੈਸ਼ਨਲ ਹਾਈਵੇ ਟੋਲ ਪਲਾਜ਼ਾ ਕੈਸ਼ਲੈੱਸ ਕਰ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਸਾਡੇ ਟੋਲ ਪਲਾਜ਼ਾ ਤੇ ਫ੍ਰੀ ਫਾਸਟੈਗ ਲੱਗ ਰਹੇ ਹਨ ਅਤੇ ਜਿਨ੍ਹਾਂ ਗੱਡੀਆਂ, ਕਾਰਾਂ ਵਾਹਨਾਂ ਤੇ ਫਾਸਟਟੈੱਗ ਲੱਗਾ ਹੋਵੇਗਾ ਉਹੀ ਵਾਹਨ ਟੋਲ ਪਲਾਜਾ ਪਾਰ ਕਰਨਗੇ ਅਤੇ ਇੱਕ ਦਸੰਬਰ ਤੋਂ ਬਾਅਦ ਜਿਨ੍ਹਾਂ ਵਾਹਨਾ ਤੇ ਫਾਸਟੈਗ ਨਹੀਂ ਹੋਵੇਗਾ ਉਹਨਾ ਪਾਸੋਂ ਡਬਲ ਪਰਚੀ ਵਸੂਲ ਕਰਕੇ ਫਿਰ ਟੋਲ ਪਲਾਜ਼ਾ ਲੰਘਣ ਦਿੱਤਾ ਜਾਵੇਗਾ।

ਇਹ ਵੀ ਦੇਖੋ…. ਨਹੀਂ ਸੁਣ ਸਕੋਗੇ ਇਸ ਮਾਂ ਦਾ ਦਰਦ, ਪੈਸੇ ਬਦਲੇ ਔਰਤ ਨੇ ਔਰਤ ਨਾਲ ਕੀਤਾ ਆਹ ਕੰਮ
ਜਦਕਿ ਸਰਕਾਰ ਦੀ ਇਸ ਨੀਤੀ ਨਾਲ ਲੋਕ ਬਹੁਤ ਖੁਸ਼ ਹਨ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਟੋਲ ਪਲਾਜ਼ਾ ਤੇ ਪਰਚੀ ਕਟਾਉਣ ਵੇਲੇ ਕਾਫ਼ੀ ਲੰਮਾ ਸਮਾਂ ਲੱਗ ਜਾਂਦਾ ਸੀ ਜਿਸ ਕਾਰਨ ਟੋਲ ਪਲਾਜ਼ਾ ਤੇ ਲੰਬੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹੈ ਅਤੇ ਲੋਕ ਕਤਾਰਾਂ ਵਿੱਚ ਫੱਸ ਜਾਂਦੇ ਸਨ ।ਲੋਕਾਂ ਦਾ ਕਹਿਣਾ ਹੈ ਕਿ ਵਾਹਨਾ ਤੇ ਫਾਸਟੈਗ ਲੱਗਣ ਕਾਰਨ ਲੋਕਾਂ ਦਾ ਉਨ੍ਹਾਂ ਦਾ ਸਮਾਂ, ਟੋਲ ਪਲਾਜੇ  ਤੇ ਹੋਣ ਵਾਲੇ ਝਗੜੇ ਅਤੇ ਹੋਰ ਕਈ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ |

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button