Breaking NewsD5 specialNewsPunjabSportsTop News

ਫਲਾਇੰਗ ਸਿੱਖ ਮਿਲਖਾ ਸਿੰਘ ਦੀ ਹਾਲਤ ਸਥਿਰ, ਪੀਜੀਆਈ ‘ਚ ਧੀ ਕਰ ਰਹੀ ਹੈ ਦੇਖਭਾਲ

ਚੰਡੀਗੜ੍ਹ : ਪਦਮਸ਼੍ਰੀ ਮਿਲਖਾ ਸਿੰਘ ਦੀ ਹਾਲਤ ਸਥਿਰ ਬਣੀ ਹੋਈ ਹੈ। ਪੀਜੀਆਈ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਧੀ ਮੋਨਾ ਅਜੇ ਪੀਜੀਆਈ ‘ਚ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਮਿਲਖਾ ਸਿੰਘ ਦੀ ਹਾਲਤ ਦੇ ਬਾਰੇ ‘ਚ ਜਾਣੂ ਕਰਵਾਇਆ ਹੈ। ਉਨ੍ਹਾਂ ਦੀ ਧੀ ਮੋਨਾ ਲਗਾਤਾਰ ਡਾਕਟਰਾਂ ਦੇ ਸੰਪਰਕ ‘ਚ ਹੈ। ਮਿਲਖਾ ਸਿੰਘ ਦਾ ਇਲਾਜ਼ ਕਰ ਰਹੇ ਡਾਕਟਰਾਂ ਅਨੁਸਾਰ ਉਹ ਆਕਸੀਜਨ ਸਪੋਰਟ ‘ਤੇ ਹੈ।

🔴LIVE | ਕਿਸਾਨਾਂ ਨੇ ਦਿੱਤਾ ਕੇਂਦਰ ਨੂੰ ਝਟਕਾ,ਦਿਖਾਤੀ ਪਾਵਰ ! 33 ਬੀਜੇਪੀ ਦੇ MLA ਛੱਡਣਗੇ ਕੁਰਸੀ ? ਡਰੀ ਸਰਕਾਰ !

ਉਨ੍ਹਾਂ ਨੇ ਸਵੇਰੇ ਹਲਕਾ ਨਾਸ਼ਤਾ ਵੀ ਕੀਤਾ ਹੈ। ਉਹ ਖੁਦ ਮੂਵਮੈਂਟ ਵੀ ਕਰ ਰਹੇ ਹਨ। ਮਿਲਖਾ ਸਿੰਘ ਨੂੰ ਵੀਰਵਾਰ ਦੁਪਹਿਰ ਹਾਲਤ ਵਿਗੜਨ ‘ਤੇ ਪੀਜੀਆਈ ਦੇ ਕੋਵਿਡ ਹਸਪਤਾਲ ਦੇ ਆਈਸੀਯੂ ਵਾਰਡ ‘ਚ ਭਰਤੀ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਦੀ ਪਤਨੀ ਅਤੇ ਭਾਰਤ ਦੀ ਸਾਬਕਾ ਵਾਲੀਬਾਲ ਕਪਤਾਨ ਨਿਰਮਲ ਕੌਰ ਦੀ ਹਾਲਤ ਵਿਗੜ ਗਈ ਹੈ। ਪੀਜੀਆਈਐਮਈਆਰ ਨੇ ਬਿਆਨ ‘ਚ ਕਿਹਾ ਕਿ ਮਿਲਖਾ ਸਿੰਘ ਵੀਰਵਾਰ ਦੀ ਤੁਲਣਾ ‘ਚ ਬਿਹਤਰ ਹਨ। ਵੀਰਵਾਰ ਨੂੰ ਉਨ੍ਹਾਂ ਦੇ ਆਕਸੀਜਨ ਪੱਧਰ ‘ਚ ਗਿਰਾਵਟ ਤੋਂ ਬਾਅਦ ਹਸਪਤਾਲ ‘ਚ ਲਿਆਂਦਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button