Breaking NewsD5 specialNewsPress ReleasePunjabTop News

15 ਜ਼ਿਲ੍ਹਿਆਂ ਵਿੱਚ ਭਾਸ਼ਾ ਅਫਸਰਾਂ ਦੀ ਤਾਇਨਾਤੀ

ਪੰਜਾਬੀ ਭਾਸ਼ਾ ਐਕਟ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਭਾਸ਼ਾ ਵਿਭਾਗ ਸਰਗਰਮ ਭੂਮਿਕਾ ਲਈ ਤਿਆਰ

ਚੰਡੀਗੜ੍ਹ: ਸੂਬੇ ਵਿੱਚ ਖਾਲੀ ਪਈਆਂ ਜ਼ਿਲਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਨੂੰ ਭਰਨ ਦੀ ਚਿਰਕੋਣੀ ਮੰਗ ਦੇ ਮੱਦੇਨਜ਼ਰ ਅਤੇ ਰਾਜ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਸੂਬਾ ਸਰਕਾਰ ਨੇ ਅੱਜ 15 ਜ਼ਿਲ੍ਹਿਆਂ ਵਿੱਚ ਜ਼ਿਲਾ ਭਾਸ਼ਾ ਅਫਸਰਾਂ ਨੂੰ ਤਾਇਨਾਤ ਕਰ ਦਿੱਤਾ ਹੈ। ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਭਾਸ਼ਾ ਅਫਸਰਾਂ ਨੂੰ ਸਟੇਸ਼ਨਾਂ ਦੀ ਵੰਡ ਸਬੰਧੀ ਪੱਤਰ ਸੌਂਪੇ।Pargat Singh ਨੇ ਸਾਰੇ ਨਵੇਂ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਰਾਜ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਵਚਨਬੱਧ ਹੈ ਜਿਸ ਲਈ ਸਭ ਤੋਂ ਪਹਿਲਾਂ ਜ਼ਿਲਾ ਭਾਸ਼ਾ ਅਫਸਰਾਂ ਦੀ ਤਾਇਨਾਤੀ ਜ਼ਰੂਰੀ ਸੀ।

ਮੋਦੀ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫਾ, ਕਾਂਗਰਸ ‘ਚ ਪਵੇਗਾ ਵੱਡਾ ਕਲੇਸ਼, ਸਿੱਧੂ ਦਾ ਵੱਡਾ ਬਿਆਨ !

ਉਨ੍ਹਾਂ ਕਿਹਾ ਕਿ ਪਿਛਲੇ 25 ਸਾਲ ਤੋਂ ਵੀ ਵੱਧ ਸਮੇਂ ਤੋਂ ਜ਼ਿਲਾ ਭਾਸ਼ਾ ਅਫਸਰਾਂ ਦੀ ਭਰਤੀ ਨਹੀਂ ਹੋਈ ਸੀ ਜਿਸ ਕਾਰਨ 21 ਜ਼ਿਲਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਸਨ।ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਕਿਹਾ ਕਿ ਰਾਜ ਭਾਸ਼ਾ ਐਕਟ ਨੂੰ ਭਾਸ਼ਾ ਵਿਭਾਗ ਨੇ ਹੀ ਜ਼ਮੀਨੀ ਪੱਧਰ ਉਤੇ ਲਾਗੂ ਕਰਨਾ ਹੈ ਜਿਸ ਲਈ ਵਿਭਾਗ ਹੁਣ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਜ਼ਿਲਾ ਦਫਤਰਾਂ ਵਿੱਚ ਲੋੜੀਂਦਾ ਸਟਾਫ ਅਤੇ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਜ਼ਿਲਾ ਭਾਸ਼ਾ ਅਫਸਰਾ ਸਰਗਰਮੀ ਨਾਲ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਵਿੱਚ ਰਾਜ ਭਾਸ਼ਾ ਐਕਟ ਨੂੰ ਹੋਰ ਮਜ਼ਬੂਤ ਨਾਲ ਲਾਗੂ ਕਰਨ ਲਈ ਤਰਮੀਮਾਂ ਕੀਤੀਆਂ ਹਨ।

ਕਿਸਾਨਾਂ ਨੇ ਅੱਗੇ ਖੜ੍ਹਾ ਕਰ ਲਿਆ ਸੁਖਬੀਰ! ਸਵਾਲ ਪੁੱਛ-ਪੁੱਛ ਕਰਾਤੀ ਬੱਸ || D5 Channel Punjabi

Pargat Singh ਨੇ ਕਿਹਾ ਕਿ ਪੰਜਾਬ ਵਿੱਚ ਖਾਲੀ ਪਈਆਂ ਨੂੰ ਅਸਾਮੀਆਂ ਨੂੰ ਤੁਰੰਤ ਭਰਨ ਲਈ ਦੂਜੇ ਵਿਭਾਗਾਂ ਤੋਂ ਡੈਪੂਟੇਸ਼ਨ ਉਤੇ ਜ਼ਿਲਾ ਭਾਸ਼ਾ ਅਫਸਰ ਲਗਾਉਣ ਲਈ ਬਿਨੈ ਪੱਤਰ ਮੰਗੇ ਸਨ ਜਿਸ ਤੋਂ ਬਾਅਦ ਬਿਨੈ ਪੱਤਰਾਂ ਦੀ ਪੜਚੋਲ ਕਰਨ ਉਪਰੰਤ 15 ਜ਼ਿਲਾ ਭਾਸ਼ਾ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਅਤੇ ਅੱਜ ਉਨ੍ਹਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ।ਇਸ ਮੌਕੇ ਸਾਰੇ ਨਵੇਂ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਨੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨਾਲ ਗੱਲਬਾਤ ਕਰਦਿਆਂ ਆਪਣੇ ਤਜ਼ਰਬੇ ਅਤੇ ਯੋਗਤਾਵਾਂ ਬਾਰੇ ਦੱਸਿਆ। ਇਨ੍ਹਾਂ ਵਿੱਚੋਂ ਕਈ ਪੀਐਚ.ਡੀ., ਐਮ.ਫਿਲ ਵੀ ਪਾਸ ਹਨ ਅਤੇ ਪੁਸਤਕਾਂ ਲਿਖਣ, ਖੋਜ ਕਾਰਜਾਂ ਤੇ ਅਨੁਵਾਦ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਰੰਗਮੰਚ, ਸਾਹਿਤ ਤੇ ਕਲਾ ਨਾਲ ਵੀ ਜੁੜੇ ਹੋਏ ਹਨ।

Kisan Bill 2020 : Supreme Court ਦੇ Judge ਦੀ ਕਿਸਾਨਾਂ ਨੂੰ Support || D5 Channel Punjabi

ਇਸ ਮੌਕੇ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਕ੍ਰਿਸ਼ਨ ਕੁਮਾਰ, ਡੀ.ਪੀ.ਆਈ. (ਕਾਲਜਾਂ) ਉਪਕਾਰ ਸਿੰਘ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਕਰਮਜੀਤ ਕੌਰ ਵੀ ਹਾਜ਼ਰ ਸਨ।ਅੱਜ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਵਿੱਚੋਂ ਤੇਜਿੰਦਰ ਕੌਰ ਨੂੰ ਮਾਨਸਾ, ਜਸਪ੍ਰੀਤ ਕੌਰ ਨੂੰ ਕਪੂਰਥਲਾ, ਸੁਖਮਿੰਦਰ ਕੌਰ ਨੂੰ ਬਠਿੰਡਾ, ਮਨਜੀਤ ਸਿੰਘ ਨੂੰ ਫਰੀਦਕੋਟ, ਰਣਜੋਧ ਸਿੰਘ ਨੂੰ ਸੰਗਰੂਰ, ਸੰਦੀਪ ਸ਼ਰਮਾ ਨੂੰ ਲੁਧਿਆਣਾ, ਕੰਵਰਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਕਿਰਪਾਲ ਸਿੰਘ ਨੂੰ ਬਰਨਾਲਾ, ਜਗਦੀਪ ਸਿੰਘ ਨੂੰ ਫਿਰੋਜ਼ਪੁਰ, ਦਵਿੰਦਰ ਸਿੰਘ ਨੂੰ ਜਲੰਧਰ, ਦਵਿੰਦਰ ਸਿੰਘ ਬੋਹਾ ਨੂੰ ਐਸ.ਏ.ਐਸ. ਨਗਰ, ਭੁਪਿੰਦਰ ਕੁਮਾਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ, ਅਜੀਤਪਾਲ ਸਿੰਘ ਨੂੰ ਮੋਗਾ ਤੇ ਅੰਮ੍ਰਿਤ ਸੇਤੀਆ ਨੂੰ ਤਰਨਤਾਰਨ ਲਗਾਇਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button