InternationalTop News

ਫਰਾਂਸ ਦੇ ਦੰਗਿਆਂ ‘ਚ ਰੂਸ-MAGA ਤੇ ਇਜ਼ਰਾਈਲੀ ਨੈੱਟਵਰਕ ਨੇ ਫੈਲਾਇਆ ਫਰਜ਼ੀ ਪ੍ਰੋਪੇਗੰਡਾ, ਯੂਰਪੀ ਸੰਘ ਦੀ ਰਿਪੋਰਟ ‘ਚ ਵੱਡਾ ਖੁਲਾਸਾ

ਫਰਾਂਸ ਵਿੱਚ ਹਾਲ ਹੀ ਵਿੱਚ ਹੋਏ ਹਿੰਸਕ ਦੰਗਿਆਂ ਅਤੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਹੁਣ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਯੂਰਪੀ ਸੰਘ (EU) ਅਤੇ ਫਰਾਂਸ ਦੇ ਵਿਦੇਸ਼ ਮੰਤਰਾਲੇ ਦੇ ਅੰਦਰੂਨੀ ਮੁਲਾਂਕਣਾਂ ਤੋਂ ਪਤਾ ਲੱਗਾ ਹੈ ਕਿ ਰੂਸ, ਅਮਰੀਕਾ ਦੇ ‘ਮੇਕ ਅਮਰੀਕਾ ਗ੍ਰੇਟ ਅਗੇਨ’ (MAGA) ਅੰਦੋਲਨ ਨਾਲ ਜੁੜੇ ਅਕਾਊਂਟਸ ਅਤੇ ਇਜ਼ਰਾਈਲੀ ਨੈੱਟਵਰਕਾਂ ਨੇ ਫਰਾਂਸ ਦੇ ਦੰਗਿਆਂ ਦਾ ਖੂਬ ਫਾਇਦਾ ਉਠਾਇਆ
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਨੈੱਟਵਰਕਾਂ ਦਾ ਮਕਸਦ ਪ੍ਰਵਾਸੀਆਂ ਵਿਰੁੱਧ ਭਾਵਨਾਵਾਂ ਨੂੰ ਭੜਕਾਉਣਾ, ਸਮਾਜਿਕ ਵੰਡ ਨੂੰ ਵਧਾਉਣਾ ਅਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਸਰਕਾਰ ਨੂੰ ਕਮਜ਼ੋਰ ਦਿਖਾਉਣਾ ਸੀ।
ਯੂਰਪੀ ਸੰਘ ਦੀ ਰਿਪੋਰਟ ਮੁਤਾਬਕ, ‘ਆਪਰੇਸ਼ਨ ਓਵਰਲੋਡ’ ਨਾਮ ਦੇ ਇੱਕ ਗੁਪਤ ਰੂਸੀ ਨੈੱਟਵਰਕ ਨੇ ਝੂਠੇ ਵੀਡੀਓ ਅਤੇ ਫਰਜ਼ੀ ਖ਼ਬਰਾਂ ਫੈਲਾਈਆਂ। ਇਨ੍ਹਾਂ ਵੀਡੀਓਜ਼ ਵਿੱਚ ਪੱਛਮੀ ਦੇਸ਼ਾਂ ਦੇ ਪ੍ਰਸਿੱਧ ਮੀਡੀਆ ਅਦਾਰਿਆਂ ਦੀ ਨਕਲ ਕੀਤੀ ਗਈ ਸੀ ਤਾਂ ਜੋ ਲੋਕ ਇਨ੍ਹਾਂ ਨੂੰ ਸੱਚ ਮੰਨ ਲੈਣ।
ਇਨ੍ਹਾਂ ਫਰਜ਼ੀ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪ੍ਰਦਰਸ਼ਨਕਾਰੀਆਂ ਨਾਲ ਜਬਰ-ਜ਼ਨਾਹ ਹੋਇਆ ਹੈ ਅਤੇ ਅੱਤਵਾਦੀ ਹਮਲੇ ਹੋਣ ਵਾਲੇ ਹਨ। ਹਾਲਾਂਕਿ, ਰਿਪੋਰਟ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੂੰ ਸ਼ੁਰੂ ਕਰਨ ਪਿੱਛੇ ਰੂਸ ਜਾਂ ਕਿਸੇ ਹੋਰ ਵਿਦੇਸ਼ੀ ਤਾਕਤ ਦਾ ਹੱਥ ਨਹੀਂ ਸੀ, ਸਗੋਂ ਉਨ੍ਹਾਂ ਨੇ ਪਹਿਲਾਂ ਤੋਂ ਚੱਲ ਰਹੇ ਤਣਾਅ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ।
ਫਰਾਂਸ ਦੇ ਵਿਦੇਸ਼ ਮੰਤਰਾਲੇ ਦੀ ਇੱਕ ਹੋਰ ਰਿਪੋਰਟ ਮੁਤਾਬਕ, ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ‘ਤੇ ਰੂਸ ਤੋਂ ਇਲਾਵਾ ਅਮਰੀਕਾ ਦੇ MAGA ਅੰਦੋਲਨ ਅਤੇ ਇਜ਼ਰਾਈਲ ਨਾਲ ਜੁੜੇ ਅਕਾਊਂਟਸ ਨੇ ਵੀ ਪ੍ਰਵਾਸ ਅਤੇ ਕੱਟੜਪੰਥ ਨਾਲ ਜੁੜੀਆਂ ਕਹਾਣੀਆਂ ਨੂੰ ਖੂਬ ਹਵਾ ਦਿੱਤੀ।
16 ਤੋਂ 18 ਅਕਤੂਬਰ ਦਰਮਿਆਨ ਰੂਸ ਸਮਰਥਕਾਂ ਦੀਆਂ ਚੋਟੀ ਦੀਆਂ 10 ਪੋਸਟਾਂ ਨੂੰ 28 ਲੱਖ ਵਿਊਜ਼ ਮਿਲੇ।
ਇਸ ਤੋਂ ਇਲਾਵਾ, ਅਮਰੀਕੀ MAGA ਨਾਲ ਜੁੜੀਆਂ ਚੋਟੀ ਦੀਆਂ 10 ਪੋਸਟਾਂ ਨੂੰ 4.9 ਕਰੋੜ ਤੋਂ ਵੱਧ ਵਿਊਜ਼ ਮਿਲੇ।
ਰਿਪਰਟ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਵੱਖ-ਵੱਖ ਸਮੂਹਾਂ ਵਿਚਕਾਰ ਕਿਸੇ ਤਰ੍ਹਾਂ ਦੀ ਮਿਲੀਭੁਗਤ ਦੇ ਸਬੂਤ ਨਹੀਂ ਮਿਲੇ ਪਰ ਇਨ੍ਹਾਂ ਸਾਰਿਆਂ ਨੇ ਇੱਕੋ ਜਿਹੇ ਏਜੰਡੇ ਨੂੰ ਉਤਸ਼ਾਹਿਤ ਕੀਤਾ।ਇਸ ਮਾਮਲੇ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਵੀ ਵਿਦੇਸ਼ੀ ਜਾਣਕਾਰੀ ਹੇਰਾਫੇਰੀ ਦੇ ਖ਼ਤਰੇ ਨੂੰ ਸਵੀਕਾਰ ਕੀਤਾ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਦਰਸ਼ਨਾਂ ਪਿੱਛੇ ਕਿਸੇ ਸਿੱਧੇ ਵਿਦੇਸ਼ੀ ਦਖ਼ਲ ਦੇ ਸਬੂਤ ਨਹੀਂ ਮਿਲੇ।
ਦੂਜੇ ਪਾਸੇ, ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜ਼ਖਾਰੋਵਾ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਉਲਟਾ ਫਰਾਂਸ ‘ਤੇ ਹੀ ਲੋਕਾਂ ਦੀ ਰਾਏ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button