EntertainmentTop News

ਪੱਤਰਕਾਰ ਨਾਲ ਕੁੱਟਮਾਰ ਮਾਮਲੇ ’ਚ Salman Khan ਖ਼ਿਲਾਫ਼ ਦਰਜ FIR ਰੱਦ

ਮੁੰਬਈ : ਸਲਮਾਨ ਖਾਨ ਨੂੰ 2019 ਦੇ ਇੱਕ ਮਾਮਲੇ ਵਿੱਚ ਬੰਬੇ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਇਸ ਦੇ ਤਹਿਤ ਸਲਮਾਨ ਖਾਨ ਨੂੰ ਹੁਣ ਅੰਧੇਰੀ ਕੋਰਟ ‘ਚ ਹਾਜ਼ਰ ਨਹੀਂ ਹੋਣਾ ਪਵੇਗਾ। ਹਾਈ ਕੋਰਟ ਨੇ ਅੰਧੇਰੀ ਅਦਾਲਤ ਵੱਲੋਂ ਜਾਰੀ ਸੰਮਨ ਨੂੰ ਵੀ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਾਂਬੇ ਹਾਈਕੋਰਟ ਨੇ ਸਲਮਾਨ ਦੇ ਖਿਲਾਫ ਦਰਜ FIR ਨੂੰ ਰੱਦ ਕਰਨ ਦਾ ਵੀ ਆਦੇਸ਼ ਦਿੱਤਾ ਹੈ। ਸਾਲ 2019 ਵਿੱਚ ਇੱਕ ਪੱਤਰਕਾਰ ਨੇ ਸਲਮਾਨ ਖਾਨ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਸੀ। ਪੱਤਰਕਾਰ ਨੇ ਅਭਿਨੇਤਾ ‘ਤੇ ਹਮਲੇ ਅਤੇ ਦੁਰਵਿਵਹਾਰ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ‘ਚ ਬਾਂਬੇ ਹਾਈਕੋਰਟ ਨੇ ਸਲਮਾਨ ਖਾਨ ਖਿਲਾਫ ਦਰਜ FIR ਨੂੰ ਰੱਦ ਕਰਨ ਦਾ ਹੁਕਮ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button