Breaking NewsD5 specialNewsPunjab

ਪੱਤਰਕਾਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਪੀੜਿਤ ਪਰਿਵਾਰ ਨੂੰ 50 ਲੱਖ ਰੁਪਏ ਦੇਣ ਦੀ ਮੰਗ

ਚੰਡੀਗੜ੍ਹ : ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਅਬੋਹਰ ਦੇ ਪੱਤਰਕਾਰ ਨਰੇਸ਼ ਬਜਾਜ ਦੀ ਕਰੋਨਾ ਮਹਾਂਮਾਰੀ ਨਾਲ ਮੌਤ ਹੋ ਜਾਣ ‘ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਦੀ ਮਾਲੀ ਮੱਦਦ ਦੀ ਮੰਗ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ, ਮੁਲਾਜ਼ਮਾਂ ਦੀ ਤਰ੍ਹਾਂ ਪੱਤਰਕਾਰ ਭਾਈਚਾਰਾ ਵੀ ਅੱਗੇ ਹੋ ਕੇ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਭਿਆਨਕ ਬਿਮਾਰੀ ਨੇ ਸਾਡੇ ਕੋਲੋ ਪੱਤਰਕਾਰ ਨਰੇਸ਼ ਬਜਾਜ ਨੂੰ ਸਦਾ ਲਈ ਖੋਹ ਲਿਆ ਹੈ ।

ਬੇਅਦਬੀ ਮਾਮਲੇ ‘ਚ ਸਿੱਧੂ ਨੇ ਅੱਡਿਆ ਸੀ ਪੱਲਾ, ਹੁਣ ਪਊ ਫ਼ਲ! ਆਹ ਜਥੇਦਾਰ ਨੇ ਬਾਦਲਾਂ ‘ਤੇ ਸੌਦਾ ਸਾਧ ਦੇ ਖੋਲ੍ਹੇ ਭੇਦ!

ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ “ਕਰੋਨਾ ਵਾਰੀਅਰ ” ਨੂੰ ਦਿੱਤੀ ਜਾਂਦੀ ਆਰਥਿਕ ਮੱਦਦ ਦੇ ਤੌਰ ਪੀੜਤ ਪਰਿਵਾਰ ਨੂੰ ਪੰਜਾਹ ਲੱਖ ਰੁਪਏ ਦੀ ਮਾਲੀ ਮਦਦ ਦੇਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਆਗੂਆਂ ਮੀਤ ਪ੍ਰਧਾਨ ਰਾਜਨ ਮਾਨ, ਜਨਰਲ ਸਕੱਤਰ ਪ੍ਰੀਤਮ ਰੁਪਾਲ, ਸਕੱਤਰ ਬਲਵਿੰਦਰ ਸਿਪਰੇ,ਖਜਾਨਚੀ ਸੰਤੋਸ਼ ਗੁਪਤਾ,ਚੰਡੀਗੜ੍ਹ ਯੁਨਿਟ ਦੇ ਪ੍ਰਧਾਨ ਜੈ ਸਿੰਘ ਛਿੱਬਰ, ਜਨਰਲ ਸਕੱਤਰ ਬਿੰਦੂ ਸਿੰਘ , ਖਜਾਨਚੀ ਭੁਪਿੰਦਰ ਸਿੰਘ ਮਲਿਕ , ਦੀਪਕ ਚਨਾਰਥਲ, ਆਰ.ਐਸ ਲਿਬਰੇਟ, ਦਰਸ਼ਨ ਸਿੰਘ ਖੋਖਰ, ਅਮਨਦੀਪ ਠਾਕੁਰ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button