Breaking NewsD5 specialNewsPunjabTop News

ਪੰਜਾਬ CM ਨੇ AIG ਖੱਖ ਨੂੰ ਚੀਫ਼ ਮਿਨਿਸਟਰ ਮੈਡਲ ਨਾਲ ਕੀਤਾ ਸਨਮਾਨਿਤ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 72ਵੇਂ ਗਣਤੰਤਰ ਦਿਵਸ ‘ਤੇ ਜਲੰਧਰ ‘ਚ ਕਾਊਂਟਰ ਇੰਟੈਲੀਜੈਂਸ ਦੇ AIG ਤੋਂ ਇਲਾਵਾ ਚਾਰਜ ਦੇਖ ਰਹੇ PAP ਦੀਆਂ 7ਵੀਂ ਬਟਾਲੀਅਨ ਕਮਾਂਡੈਂਟ ਹਰਕਮਲ ਪ੍ਰੀਤ ਸਿੰਘ ਖੱਖ ਨੂੰ ਉੱਤਮ ਸੇਵਾਵਾਂ ਲਈ ਚੀਫ਼ ਮਿਨੀਸਟਰ ਮੈਡਲ ਨਾਲ ਸਨਮਾਨਿਤ ਕੀਤਾ। ਮੁੱਖਮੰਤਰੀ ਨੇ ਕਿਹਾ ਕਿ ਖੱਖ ਦੀ ਡਿਊਟੀ ਦੇ ਪ੍ਰਤੀ ਸਮਰਪਣ ਦੀ ਭਾਵਨਾ ‘ਤੇ ਪੁਲਿਸ ਵਿਭਾਗ ਸਤਿਕਾਰ ਕਰਦਾ ਹੈ।

ਕਿਸਾਨਾਂ ਨੇ ਦਿੱਲੀ ਤੋਂ ਪੰਜਾਬ ਨੂੰ ਮੋੜੇ ਟਰੈਕਟਰ !

ਦੱਸ ਦਈਏ ਕਿ, ਕਾਊਂਟਰ ਇੰਟੈਲੀਜੈਂਸ ਦੇ AIG ਹਰਕਮਲ ਪ੍ਰੀਤ ਸਿੰਘ ਖੱਖ ਦੇ ਨਾਮ ‘ਤੇ ਪੰਜਾਬ ‘ਚ ਸਭ ਤੋਂ ਵੱਡੀ ਹੈਰੋਇਨ ਰਿਕਵਰੀ ਦਾ ਰਿਕਾਰਡ ਹੈ। ਉਨ੍ਹਾਂ ਨੇ ਸਾਲ 2009 ‘ਚ ਪੁਲਿਸ ਟੀਮ ਦੀ ਅਗਵਾਈ ਕਰਦੇ ਹੋਏ ਫਗਵਾੜਾ ਤੋਂ 50 ਕਿੱਲੋ ਹੈਰੋਇਨ ਫੜੀ ਸੀ। ਪੰਜਾਬ ਦੇ ਇਤਿਹਾਸ ‘ਚ ਇਹ ਸਭ ਤੋਂ ਵੱਡੀ ਬਰਾਮਦਗੀ ਹੈ। ਇਸ ਤੋਂ ਇਲਾਵਾ ਖੱਖ ਨੇ ਪਿਛਲੇ ਕੁੱਝ ਸਾਲਾਂ ‘ਚ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ ਫੜਨ ‘ਚ ਅਹਿਮ ਯੋਗਦਾਨ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button