Breaking NewsD5 specialEntertainmentIndiaNews

ਉੱਘੇ ਅਦਾਕਾਰ ਰਿਸ਼ੀ ਕਪੂਰ ਨੇ ਦੁਨੀਆਂ ਨੂੰ ਕਿਹਾ ਅਲਵਿਦਾ

ਮੁੰਬਈ : ਅਦਾਕਾਰ ਰਿਸ਼ੀ ਕਪੂਰ ਦਾ ਅੱਜ 67 ਸਾਲ ਦੀ ਉਮਰ ਕ ਦੇਹਾਂਤ ਹੋ ਗਿਆ ਹੈ। ਰੋਮਾਂਟਿਕ ਕਿਰਦਾਰਾਂ ਦੇ ਬਾਦਸ਼ਾਹ ਰਹੇ ਅਭਿਨੇਤਾ ਰਿਸ਼ੀ ਕਪੂਰ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸਨ ਅਤੇ ਬੁੱਧਵਾਰ ਨੂੰ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। 4 ਸਤੰਬਰ 1952 ਨੂੰ ਜਨਮੇ ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਪੂਰੇ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਹੈ।ਅਮਿਤਾਭ ਬਚਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਚਲੇ ਗਏ, ਰਿਸ਼ੀ ਕਪੂਰ ਚਲੇ ਗਏ, ਹੁਣੇ ਉਨ੍ਹਾਂ ਦਾ ਦੇਹਾਂਤ ਹੋਇਆ, ਬਹੁਤ ਦੁੱਖ ਹੋਇਆ।

🔴 LIVE | ਅੱਜ ਦੀਆਂ ਖ਼ਬਰਾਂ- ਪੰਜਾਬੀਆ ਲਈ ਨਵਾਂ ਫ਼ੁਰਮਾਨ, ਸਕੂਲਾਂ ਤੇ ਯੂਨੀਵਰਸਿਟੀਆਂ ਲਈ ਨਿਰਦੇਸ਼ | Today News

ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਮੈਂ ਤਬਾਹ ਹੋ ਗਿਆ ਹਾਂ। ਅਮਰ,ਅਕਬਰ -ਏਂਥਨੀ ਅਤੇ ਅਜਿਹੀਆਂ ਕਈ ਮਸ਼ਹੂਰ ਫਿਲਮਾਂ ਦੇਣ ਵਾਲੇ ਅਭਿਨੇਤਾ ਰਿਸ਼ੀ ਕਪੂਰ ਨੇ 67 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਿਹਾ ਹੈ। ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਤਮਾਮ ਰਾਜਨੀਤਿਕ ਫਿਲਮੀ ਜਗਤ ਅਤੇ ਸਮਾਜਿਕ ਹਸਤੀਆਂ ਨੇ ਦੁੱਖ ਵਿਅਕਤ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਬਾਲੀਵੁਡ ਅਦਾਕਾਰ ਇਰਫਾਨ ਖਾਨ ਦਾ ਦੇਹਾਂਤ ਹੋਇਆ ਸੀ ਅਤੇ ਦੂਜੇ ਹੀ ਦਿਨ ਰਿਸ਼ੀ ਕਪੂਰ ਦੇ ਦੇਹਾਂਤ ਨੇ ਫਿਲਮੀ ਜਗਤ ਨੂੰ ਪੂਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button