Breaking NewsD5 specialNewsPunjabTop News

ਪੰਜਾਬ : Aam Aadmi Party ਨੇ Health Minister OP Soni ਨਾਲ ਕੀਤੀ ਮੁਲਾਕਾਤ, Dengue ਦੇ ਹਾਲਾਤਾਂ ਤੋਂ ਕਰਵਾਇਆ ਜਾਣੂ

ਚੰਡੀਗੜ੍ਹ : ਪੰਜਾਬ ‘ਚ ਡੇਂਗੂ ਨਾਲ ਹਾਲਾਤ ਕਾਫ਼ੀ ਖ਼ਰਾਬ ਹੋ ਚੁੱਕੇ ਹਨ। ਇਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਪੰਜਾਬ ਨੇ ਸਿਹਤ ਮੰਤਰੀ ਓਪੀ ਸੋਨੀ ਨਾਲ ਮੁਲਾਕਾਤ ਕਰ ਪ੍ਰਦੇਸ਼ ‘ਚ ਡੇਂਗੂ ਦੇ ਹਾਲਾਤਾਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਉਨ੍ਹਾਂ ਨੇ ਸਿਹਤ ਮੰਤਰੀ ਨੂੰ ਕਿਹਾ ਕਿ ਉਹ ਅਧਿਕਾਰੀਆਂ ਤੋਂ ਤੁਰੰਤ ਪ੍ਰਭਾਵ ਨਾਲ ਡੇਂਗੂ ਨੂੰ ਲੈ ਕੇ ਰਿਪੋਰਟ ਮੰਗਣ ਅਤੇ ਇਸਦੀ ਰੋਕਥਾਮ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦੇਣ।

Khabran Da Sira🔴LIVE :ਕਿਸਾਨਾਂ ਨੇ ਡੀਸੀ ਦਫਤਰਾਂ ਅੱਗੇ ਗੱਡੇ ਟੈਂਟ, ਬਾਬਾ ਰਾਮਦੇਵ ਤੇ ਰਾਮ ਰਹੀਮ ਅਦਾਲਤਾਂ ਨੇ ਘੇਰੇ

ਮੀਟਿੰਗ ਤੋਂ ਬਾਅਦ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸੰਗਰੂਰ, ਬਰਨਾਲਾ, ਬਠਿੰਡਾ ਆਦਿ ਵਿੱਚ ਡੇਂਗੂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਹੁਣ ਤੱਕ ਸਥਾਨਕ ਪੱਧਰ ‘ਤੇ ਡੇਂਗੂ ‘ਤੇ ਕਾਬੂ ਪਾਉਣ ਲਈ ਕੋਈ ਕਦਮ ਨਹੀਂ ਚੁੱਕੇ ਗਏ ਹਨ। ਇਸ ਦੇ ਨਾਲ ਹੀ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਕਰੋਨਾ ਨਾਲੋਂ ਡੇਂਗੂ ਨਾਲ ਵੱਧ ਮੌਤਾਂ ਹੋ ਰਹੀਆਂ ਹਨ। ਪੰਜਾਬ ਵਿੱਚ ਹਰ ਸਾਲ ਡੇਂਗੂ ਦਾ ਕਹਿਰ ਦੇਖਣ ਨੂੰ ਮਿਲਦਾ ਹੈ ਪਰ ਸਮੇਂ ਸਿਰ ਕਦਮ ਨਹੀਂ ਚੁੱਕੇ ਜਾਂਦੇ। ਜੇਕਰ ਸਰਕਾਰ ਨੇ ਅਗਸਤ ਵਿੱਚ ਹੀ ਫੌਗਿੰਗ ਕਰਵਾਈ ਹੁੰਦੀ ਤਾਂ ਸ਼ਾਇਦ ਅੱਜ ਹਾਲਾਤ ਇੰਨੇ ਮਾੜੇ ਨਾ ਹੁੰਦੇ।

LIVE : ਰਾਜਾ ਵੜਿੰਗ ਦੀ ਕਾਰਵਾਈ, CMਚੰਨੀ ਦਾ ਨਵਾਂ ਧਮਾਕਾ, ਕੈਪਟਨ ਦੇ ਐਲਾਨ ਨੇ ਭਖਾਈ ਸਿਆਸਤ

ਸਿਹਤ ਮੰਤਰੀ ਓ ਪੀ ਸੋਨੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਡੇਂਗੂ ਨਿਯੰਤਰਣ ਲਈ ਕਦਮ ਉਠਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।ਕੋਈ ਵੀ ਅਧਿਕਾਰੀ ਅਣਗਹਿਲੀ ਕਰਦਾ ਹੋਇਆ ਮਿਲਿਆ ਤਾਂ ਉਸਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।ਜਿੰਨੇ ਵੀ ਡਿਪਾਰਮੈਂਟ ਇਸ ‘ਚ ਇਨਵਾਲਵ ਹੈ ਉਨ੍ਹਾਂ ਦੇ ਨਾਲ ਬੈਠਕ ਕਰ ਰਹੇ ਹਨ।ਪ੍ਰਾਈਵੇਟ ਤੋਂ ਲੈ ਕੇ ਸਰਕਾਰੀ ਸਾਰੇ ਹਸਪਤਾਲਾਂ ‘ਚ ਖਾਸ ਨਜ਼ਰ ਹੈ।ਅਜੇ ਤੱਕ 35 ਹਜ਼ਾਰ ਟੈਸਟ ਕਰ ਚੁੱਕੇ ਹਨ।13 ਹਜ਼ਾਰ ਪਾਜ਼ੇਟਿਵ ਕੇਸ ਅਜੇ ਤੱਕ ਆਏ ਹਨ, ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button