Breaking NewsD5 specialIndiaNewsPunjabTop News

ਪੰਜਾਬ ਸਮੇਤ ਇਨ੍ਹਾਂ 4 ਰਾਜਾਂ ਦੇ ਲੋਕਾਂ ਨੂੰ 1 ਮਈ ਤੋਂ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਸਾਹਮਣੇ ਆਈ ਇਹ ਵਜ੍ਹਾ

ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਦੇ ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਉਥੇ ਹੀ ਕੋਰੋਨਾ ਦੀ ਦੂਜੀ ਲਹਿਰ ਨਾਲ ਲੜਨ ਲਈ 1 ਮਈ ਤੋਂ ਟੀਕਾਕਰਣ ਸ਼ੁਰੂ ਹੋਣ ਵਾਲਾ ਹੈ ਪਰ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ 4 ਰਾਜ ਵੈਕਸੀਨ ਲਗਾਉਣ ਲਈ ਤਿਆਰ ਨਹੀਂ ਹੈ। ਇਸਦੀ ਵਜ੍ਹਾ ਕੁਝ ਹੋਰ ਨਹੀਂ ਸਗੋਂ ਵੈਕਸੀਨ ਦੇ ਸਟਾਕ ‘ਚ ਕਮੀ ਦਾ ਹੋਣਾ ਹੈ। ਜਿਸਦੇ ਚੱਲਦਿਆਂ 1 ਮਈ ਤੋਂ ਵੈਕਸੀਨੇਸ਼ਨ ਦੀ ਸ਼ੁਰੂਆਤ ਨਹੀਂ ਕੀਤੀ ਜਾ ਸਕਦੀ।

ਲਾਕਡਾਊਨ ‘ਚ ਕਿਸਾਨਾਂ ਨੇ ਕਰਤਾ ਵੱਡਾ ਕੰਮ ! ਸਰਕਾਰਾਂ ਦੀ ਉੱਡੀ ਨੀਂਦ ! ਕੀਤਾ ਵੱਡਾ ਐਲਾਨ !

ਇਸ ਦੌਰਾਨ ਰਾਜਸਥਾਨ ਦਾ ਕਹਿਣਾ ਹੈ ਕਿ ਉਸਨੂੰ ਕੋਵੀਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਟਿਊਟ ਆਫ ਇੰਡੀਆ ਨੇ ਕਿਹਾ ਹੈ ਕਿ ਉਸਦੇ ਵਲੋਂ 15 ਮਈ ਤੋਂ ਪਹਿਲਾਂ ਸਪਲਾਈ ਨਹੀਂ ਕੀਤੀ ਜਾ ਸਕੇਗੀ।ਜਿਸ ‘ਤੇ ਰਾਜਸਥਾਨ ਦੇ ਹੈਲਥ ਮਿਨੀਸਟਰ ਰਘੂ ਸ਼ਰਮਾ ਨੇ ਕਿਹਾ, ‘ਸਾਨੂੰ ਸੀਰਮ ਇੰਸਟੀਟਿਊਟ ਨਾਲ ਗੱਲ ਕਰਨ ਨੂੰ ਕਿਹਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕੇਂਦਰ ਸਰਕਾਰ ਵੱਲੋਂ ਜੋ ਆਰਡਰ ਮਿਲੇ ਹਨ,ਉਨ੍ਹਾਂ ਦੀ ਸਪਲਾਈ ਲਈ 15 ਮਈ ਤੱਕ ਦਾ ਸਮਾਂ ਚਾਹੀਦਾ ਹੋਵੇਗਾ। ਇਸ ਲਈ ਉਦੋਂ ਤੱਕ ਉਹ ਸਾਨੂੰ ਵੈਕਸੀਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ’

ਰਾਜਪਾਲ ਦੀ ਕਿਸਾਨਾਂ ਨੂੰ ਸਪੋਟ,ਸਰਕਾਰ ਨੇ ਮੰਨੀ ਆਪਣੀ ਗਲਤੀ,ਬਣ ਸਕਦੀ ਹੈ ਗੱਲ!

ਉਥੇ ਹੀ ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀਐਸ ਸਿੰਘ ਦੇਵ ਨੇ ਕਿਹਾ ਕਿ ਅਸਮ ਤੋਂ ਵੈਕਸੀਨ ਦਾ ਆਰਡਰ ਦਿੱਤਾ ਗਿਆ ਸੀ, ਪਰ ਉਨ੍ਹਾਂ ਦੱਸਿਆ ਕਿ ਇੱਕ ਮਹੀਨੇ ਤੋਂ ਬਾਅਦ ਹੀ ਸਪਲਾਈ ਮਿਲ ਸਕੇਗੀ। ਸਾਰੇ 4 ਸਿਹਤ ਮੰਤਰੀਆਂ ਨੇ ਕਿਹਾ ਕਿ ਅਸੀਂ 1 ਮਈ ਤੋਂ ਵੈਕਸੀਨੇਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਪਰ ਦਵਾਈ ਕੰਪਨੀਆਂ ਨੇ ਸਪਲਾਈ ਤੋਂ ਇਨਕਾਰ ਕੀਤਾ ਹੈ। ਸਿੱਧੂ ਨੇ ਕਿਹਾ  ‘ਜੇਕਰ ਵੈਕਸੀਨ ਉਪਲੱਬਧ ਨਾ ਹੋਈ ਤਾਂ ਫਿਰ ਟੀਕਾਕਰਣ ਕਿਸੇ ਵੀ ਤਰ੍ਹਾਂ ਨਾਲ ਨਹੀਂ ਹੋ ਸਕੇਗਾ। ਹਾਲਾਤ ਇੱਕਦਮ ਸਾਫ਼ ਹਨ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਸਾਰੇ ਕਿਤੇ ਵੈਕਸੀਨੇਸ਼ਨ ਸ਼ੁਰੂ ਕੀਤੀ ਜਾਵੇ ਪਰ ਟੀਕਾ ਉਪਲੱਬਧ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button