Breaking NewsD5 specialNewsPunjabTop News

ਪੰਜਾਬ ਪੁਲਿਸ ਦੇ ਸਾਬਕਾ DCP ਬਲਕਾਰ ਸਿੰਘ ਹੋਏ ‘ਆਪ’ ‘ਚ ਸ਼ਾਮਿਲ

ਜਲੰਧਰ : ਅੱਜ ਜਲੰਧਰ ਦੇ ਪ੍ਰੈਸ ਕਲੱਬ ‘ਚ ਆਮ ਆਦਮੀ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ‘ਚ ਆਮ ਆਦਮੀ ਦੇ ਸੂਬੇ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਹੋਰ ਕਈ ਵਿਧਾਇਕਾਂ ਨੇ ਸ਼ਿਰਕਰਤ ਕੀਤੀ। ਇਸ ਮੌਕੇ ਤੇ ਸਹਿ ਇੰਚਾਰਜ ਰਾਘਵ ਚੱਢਾ ਨੇ ਜਲੰਧਰ ਦੇ ਸਾਬਕਾ ਰਿਟਾਇਰਡ ਪੁਲਿਸ ਅਫ਼ਸਰ ਡੀ.ਸੀ.ਪੀ. ਬਲਕਾਰ ਸਿੰਘ ਨੂੰ ਪਾਰਟੀ ‘ਚ ਸ਼ਾਮਿਲ ਕੀਤਾ ਅਤੇ ਕਿਹਾ ਕਿ ਇਨ੍ਹਾਂ ਦੇ ਪਾਰਟੀ ‘ਚ ਆਉਣ ਨਾਲ ਪਾਰਟੀ ਨੂੰ ਦੋਆਬਾ ਇਲਾਕੇ ‘ਚ ਮਜ਼ਬੂਤੀ ਮਿਲੇਗੀ।

🔴LIVE |ਆਮ ਆਦਮੀ ਪਾਰਟੀ ਦਾ ਵੱਡਾ ਧਮਾਕਾ! ਸਿਆਸਤ ਆਇਆ ਭੂਚਾਲ ! ਹਿੱਲੇ ਵਿਰੋਧੀ !

ਇਸ ਮੌਕੇ ਤੇ ਰਾਘਵ ਚੱਢਾ ਨੇ ਪੋਸਟ ਮੈਟ੍ਰਿਕ ਘੋਟਾਲੇ ਦੀ ਗੱਲ ਕਰਦਿਆਂ ਕਿਹਾ ਕਿ ਸੂਬੇ ‘ਚ ਇਸ ਕਰਕੇ 2 ਲੱਖ ਬੱਚੇ ਪ੍ਰੀਖਿਆ ਨਹੀਂ ਦੇ ਪਾ ਰਹੇ ਜਿਸ ਕਰਕੇ ਉਨ੍ਹਾਂ ਦੀ ਲੀਡਰਸ਼ਿਪ ਨੇ ਕਲ੍ਹ ਚੰਡੀਗੜ੍ਹ ‘ਚ ਪ੍ਰਦਰਸ਼ਨ ਕੀਤਾ ਪਰ ਪ੍ਰਸ਼ਾਸਨ ਨੇ ਧਰਨਾ ਨਾ ਦੇਣ ਦਿੱਤਾ ਅਤੇ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਜਿਸ ਕਰਕੇ ਆਮ ਆਦਮੀ ਪਾਰਟੀ  ਨੇ ਅੱਜ ਤੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ  ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਸੂਬੇ ‘ਚ ਇੱਕਲੇ ਹੀ ਚੋਣਾਂ ਲੜਨਗੇ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button