PunjabTop News

ਪੰਜਾਬ ਦੇ ਸਿੱਖਿਆ ਮੰਤਰੀ ਨੂੰ ਕੱਚੇ ਅਧਿਆਪਕਾਂ ਨੇ ਜਾਰੀ ਕੀਤਾ ਨੋਟਿਸ, ਕਿਹਾ ਦਿਓ ਜਵਾਬ

ਸੰਗਰੂਰ ‘ਚ 8736 ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਤੋਂ ਬਾਅਦ ਹੁਣ ਅਧਿਆਪਕਾਂ ਦਾ ਗੁੱਸਾ ਭੜਕ ਗਿਆ ਹੈ। ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਦਾ ਅਨੋਖਾ ਤਰੀਕਾ ਅਪਣਾਇਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ‘ਚ ਕਿਹਾ ਗਿਆ ਹੈ ਕਿ 7 ਦਿਨਾਂ ਦੇ ਅੰਦਰ-ਅੰਦਰ ਇਹ ਦੋਵੇਂ ਲੋਕ ਕਚਹਿਰੀ ‘ਚ ਆ ਕੇ ਜਵਾਬ ਦੇਣ ਕਿ ਉਨ੍ਹਾਂ ਨੇ ਵੋਟਾਂ ਲੈਣ ਲਈ ਝੂਠੇ ਵਾਅਦੇ ਕਿਉਂ ਕੀਤੇ ਸਨ।ਅਧਿਆਪਕਾਂ ਨੇ ਇਹ ਨੋਟਿਸ ਆਪਣੇ ਲੈਟਰ ਹੈੱਡ 8736 ਟੀਚਰਜ਼ ਪੰਜਾਬ ‘ਤੇ ਜਾਰੀ ਕੀਤਾ ਹੈ। ਜਿਸ ਵਿੱਚ ਮੁੱਖ ਦਫਤਰ ਦਾ ਪਤਾ ਖੁਰਾਣਾ ਟੈਂਕੀ ਸੰਗਰੂਰ ਦੀ ਉਪਰਲੀ ਮੰਜ਼ਿਲ ‘ਤੇ ਦਿੱਤਾ ਗਿਆ ਹੈ। ਇਹ ਉਹੀ ਥਾਂ ਹੈ ਜਿੱਥੇ ਪੁਲਿਸ ਨੇ ਮੁੱਖ ਮੰਤਰੀ ਦੀ ਕੋਠੀ ਵੱਲ ਜਾ ਰਹੇ ਅਧਿਆਪਕਾਂ ‘ਤੇ ਲਾਠੀਚਾਰਜ ਕੀਤਾ ਸੀ। ਅਧਿਆਪਕਾਂ ਨੇ ਆਪਣੇ ਨੋਟਿਸ ਵਿੱਚ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਇੱਕ ਵਿਕਲਪ ਵੀ ਦਿੱਤਾ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਵੀ ਆਪਣਾ ਜਵਾਬ ਦੇ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button