ਪੰਜਾਬ ਦੇ ਸਾਰੇ ਸਰਕਾਰੀ ਸਕੂਲ ‘ਚ JEE Mains ਤੇ NEET ਪ੍ਰੀਖਿਆ ਦੀ ਤਿਆਰੀ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਸਕੂਲਾਂ ‘ਚ ਅੱਜ ਤੋਂ NEET ਪ੍ਰੀਖਿਆ ਲਈ ਔਨਲਾਈਨ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ। ਸਿੱਖਿਆ ਵਿਭਾਗ ਨੇ ਪਿਛਲੇ ਹਫ਼ਤੇ ਤੋਂ JEE Mains ਲਈ ਕੋਚਿੰਗ ਸ਼ੁਰੂ ਕਰ ਦਿੱਤੀ ਸੀ। ਇਸ ਦੇ ਲਈ IIT ਕਾਨਪੁਰ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਤ ਸਾਫਟਵੇਰ ਤਿਆਰ ਕੀਤਾ ਹੈ।ਇਹ ਯੋਜਨਾ ਸਿੱਖਿਆ ਮੰਤਰਾਲੇ ਸਕੂਲ ਸਿੱਖਿਆ ਤੇ ਸਾਖਰਤਾ ਸਾਹਿਤ ਐਪ ਨਾਲ ਜੁੜੀ ਹੋਈ ਹੈ. ਨੀਟ ਪ੍ਰੀਖਿਆ ਦੇ ਲਈ 20 ਨਵੰਬਰ ਨੂੰ ਫਿਜਿਕਸ, ਕੈਮਸਿਟਰੀ, ਬਾਇਓਲਜ਼ੀ ਤੇ ਮੈਥ ਦੀਆਂ ਕਲਾਸਾਂ ਸ਼ਾਮ 4:30 ਵਜੇਂ ਤੋਂ 6:30 ਵਜੇ ਤੱਕ ਲੱਗਣਗੀਆਂ।
ਸਿੱਖਿਆ ਵਿਭਾਗ ਦੇ ਇਸ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਨੂੰ ਜੇਈਈ ਤੇ ਨੀਟ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਵੇਗੀ। ਇਹ ਕੋਰਸ ਡੇਢ ਤੋਂ ਚਾਰ ਮਹੀਨਿਆਂ ਦਾ ਹੋਵੇਗਾ। ਇਸ ‘ਚ ਫਿਜਿਕਸ, ਕੈਮਸਿਟਰੀ ਤੇ ਮੈਥ ਸਮੇਤ ਸਾਰੇ ਵਿਸ਼ਿਆਂ ਦੀਆਂ ਕਲਾਸਾਂ ਹੋਣਗੀਆਂ। ਕੋਚਿੰਗ ਦੇ ਲਈ ਸਰਕਾਰੀ ਸਕੂਲਾਂ ‘ਚ ਡਿਜੀਟਲ ਕਲਾਸ ਰੂਮ ਤਿਆਰ ਕੀਤੇ ਗਏ ਹਨ। ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਸ ਯੋਜਨਾ ਦੇ ਵਿਸ਼ੇ ‘ਤੇ ਧਿਆਨ ਦੇਣ ਤੇ ਸੁਵਿਧਾਵਾਂ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.