Breaking NewsD5 specialNewsSportsTop News

ਵੱਡੀ ਖ਼ਬਰ ! ਭਾਰਤ ਨਾਲ ਭਿੜਨ ਤੋਂ ਪਹਿਲਾਂ ਇੰਗਲੈਂਡ ਨੇ ਦੋ ਮਹਿਲਾ ਕ੍ਰਿਕੇਟਰਾਂ ਨੂੰ ਕੀਤਾ ਟੀਮ ਤੋਂ ਬਾਹਰ

ਨਵੀਂ ਦਿਲੀ : ਭਾਰਤ ਦੇ ਖਿਲਾਫ 16 ਜੂਨ ਤੋਂ ਸ਼ੁਰੂ ਹੋਣ ਵਾਲੇ ਇੱਕਮਾਤਰ ਟੈਸਟ ਤੋਂ ਪਹਿਲਾਂ ਤੇਜ਼ ਬੱਲੇਬਾਜ਼ ਫ੍ਰੇਆ ਡੇਵਿਸ (Freya Davies) ਅਤੇ ਗੇਂਦਬਾਜ਼ੀ ਆਲਰਾਊਂਡਰ ਸਾਰਾ ਗਲੇਨ (Sarah Glenn) ਨੂੰ ਇੰਗਲੈਂਡ ਮਹਿਲਾ ਟੀਮ (England Women Cricket Team ) ਤੋਂ ਰਿਲੀਜ਼ ਕਰ ਦਿੱਤਾ ਗਿਆ। ਇੰਗਲੈਂਡ ਨੇ ਇਕਲੌਤੇ ਟੈਸਟ ਲਈ ਇਸ ਹਫ਼ਤੇ ਦੇ ਸ਼ੁਰੂ ’ਚ 17 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ। ਦੋਵਾਂ ਨੂੰ ਰਿਲੀਜ਼ ਕੀਤਾ ਗਿਆ ਹੈ ਤਾਂ ਜੋ ਉਹ ਰਾਸ਼ੇਲ ਹੇਹੋ ਫ਼ਲਿੰਟ ਟਰਾਫ਼ੀ ’ਚ ਹਿੱਸਾ ਲੈ ਸਕਣ। 11 ਜੂਨ ਨੂੰ ਇਹ ਫੈਸਲਾ ਲਿਆ ਗਿਆ।

🔴LIVE| ਅਕਾਲੀ ਦਲ ਬਣਿਆ ‘ਹਾਥੀ ਦਾ ਸਾਥੀ’ਵੇਖੋ ਲਾਈਵ

ਇੰਗਲੈਂਡ ਕ੍ਰਿਕਟ ਨੇ ਬਿਆਨ ’ਚ ਕਿਹਾ ਕਿ ਸਾਰਾ ਗਲੇਨ ਤੇ ਫ਼੍ਰੇਆ ਡੇਵਿਸ ਨੂੰ ਇੰਗਲੈਂਡ ਮਹਿਲਾ ਟੈਸਟ ਟੀਮ ਤੋਂ ਰਿਲੀਜ਼ ਕਰ ਦਿੱਤਾ ਗਿਆ ਹੈ ਤੇ ਇਹ ਦੋਵੇਂ ਟੈਸਟ ਦੇ ਬਾਅਦ ਹੋਣ ਵਾਲੀ ਵਨ-ਡੇ ਸੀਰੀਜ਼ ਦੀ ਤਿਆਰੀ ਲਈ ਇਸ ਹਫ਼ਤੇ ਦੇ ਅੰਤ ’ਚ ਰਾਸ਼ੇਲ ਹੇਹੋ ਫ਼ਲਿੰਟ ਟਰਾਫ਼ੀ ਦੇ ਮੈਚਾਂ ’ਚ ਆਪਣੀ ਖੇਤਰੀ ਟੀਮ ਲਈ ਖੇਡਣਗੀਆਂ। ਮੇਜ਼ਬਾਨ ਇੰਗਲੈਂਡ ਭਾਰਤ ਖ਼ਿਲਾਫ਼ ਇਕਲੌਤੇ ਟੈਸਟ ਦੀ ਮੇਜ਼ਬਾਨੀ ਕਰੇਗਾ ਜਿਸ ਤੋਂ ਬਾਅਦ ਤਿੰਨ ਵਨ-ਡੇ 27 ਜੂਨ ਤੋਂ ਸ਼ੁਰੂ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button