PunjabTop News

ਪੰਜਾਬ ਦੇ ਮੰਤਰੀ ਅਰੋੜਾ ਦੀ ਚੋਣ ਨੂੰ ਹਾਈ ਕੋਰਟ ਵਿੱਚ ਚੁਣੌਤੀ

ਲੁਧਿਆਣਾ ਵਿੱਚ ਹੋਈ ਵਿਧਾਨ ਸਭਾ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੰਤਰੀ ਸੰਜੀਵ ਅਰੋੜਾ ਨੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।  ਲੁਧਿਆਣਾ ਤੋਂ ਜਸਵਿੰਦਰ ਮੱਲ੍ਹੀ ਨਾਮ ਦੇ ਇੱਕ ਵਿਅਕਤੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਹੁਣ 13 ਅਗਸਤ ਨੂੰ ਤੈਅ ਕੀਤੀ ਗਈ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅਰੋੜਾ ਨੇ ਚੋਣ ਸਮੇਂ ਤੱਥ ਲੁਕੋਏ ਹਨ।

ਸੰਜੀਵ ਅਰੋੜਾ ਨੇ ਤੈਅ ਹੱਦ ਤੋਂ ਵੱਧ ਚੋਣ ਮੁਹਿੰਮ ਉਤੇ ਖਰਚ ਕੀਤੇ ਹਨ ਤੇ ਇਸ ਇਲਾਵਾ ਆਪਣੀ ਆਮਦਨ ਦੀ ਜਾਣਕਾਰੀ ਸਹੀ ਨਹੀਂ ਦਿੱਤੀ ਹੈ। ਚੋਣ ਦੌਰਾਨ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕੀਤਾ ਗਿਆ ਹੈ। ਚੋਣ ਮੁਹਿੰਮ ਦੌਰਾਨ 40 ਲੱਖ ਦੀ ਹੱਦ ਤੋਂ ਕਿਤੇ ਵੱਧ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਹਨ। ਸੰਜੀਵ ਅਰੋੜਾ ਦੀ ਚੋਣ ਰੱਦ ਕਰਵਾ ਕੇ ਦੁਬਾਰਾ ਚੋਣ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਦੋਸ਼ ਹੈ ਕਿ ਸੰਜੇ ਅਰੋੜਾ ਨੇ ਚੋਣਾਂ ਵਿੱਚ ਨਿਰਧਾਰਤ ਸੀਮਾ ਤੋਂ ਵੱਧ ਖਰਚ ਕੀਤਾ। ਉਨ੍ਹਾਂ ਨੇ ਆਪਣੀ ਆਮਦਨ ਬਾਰੇ ਜਾਣਕਾਰੀ ਸਹੀ ਢੰਗ ਨਾਲ ਪੇਸ਼ ਨਹੀਂ ਕੀਤੀ। ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ। ਇਸ ਦੇ ਨਾਲ ਹੀ 40 ਲੱਖ ਦੀ ਸੀਮਾ ਤੋਂ ਕਿਤੇ ਵੱਧ ਕਰੋੜਾਂ ਰੁਪਏ ਖਰਚ ਕੀਤੇ ਗਏ।

ਡਾ. ਮੱਲ੍ਹੀ ਦੇ ਵਕੀਲਾਂ ਨੇ ਕਿਹਾ ਕਿ ਇਹ ਸਿਰਫ਼ ਖਰਚੇ ਲੁਕਾਉਣ ਦਾ ਮਾਮਲਾ ਨਹੀਂ ਹੈ, ਸਗੋਂ ਗੈਰ-ਕਾਨੂੰਨੀ ਪ੍ਰਚਾਰ ਰਣਨੀਤੀਆਂ ਅਤੇ ਭ੍ਰਿਸ਼ਟ ਆਚਰਣ ਦਾ ਮਾਮਲਾ ਹੈ। ਉਨ੍ਹਾਂ ਅਦਾਲਤ ਵਿੱਚ ਦਸਤਾਵੇਜ਼ੀ ਸਬੂਤ ਪੇਸ਼ ਕੀਤੇ ਹਨ, ਜੋ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਦੇ ਹਨ। ਡਾ. ਮੱਲ੍ਹੀ ਦੇ ਬੁਲਾਰੇ ਨੇ ਕਿਹਾ ਕਿ ਚੋਣਾਂ ਵਿੱਚ ਖਰਚ ਸੀਮਾ ਦੀ ਉਲੰਘਣਾ ਲੋਕਤੰਤਰ ਦੀ ਨੀਂਹ ਨੂੰ ਕਮਜ਼ੋਰ ਕਰਦੀ ਹੈ। ਇਹ ਪਟੀਸ਼ਨ ਜਵਾਬਦੇਹੀ ਯਕੀਨੀ ਬਣਾਉਣ ਲਈ ਦਾਇਰ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button