Breaking NewsD5 specialIndiaNewsPoliticsPunjab

ਪੰਜਾਬ ਦੀ ਰਾਜਨੀਤੀ ‘ਚ ਸਿੱਧੂ ਨੂੰ ਲੈ ਕੇ ਸਸਪੈਂਸ, ਕੀ ਹੁਣ ਸਿੱਧੂ ਨੂੰ ਮਨਾਉਣਗੇ ਕਾਂਗਰਸੀ !

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ‘ਚ ਫਿਰ ਤੋਂ ਸਸਪੈਂਸ ਖੜ੍ਹਾ ਹੋ ਗਿਆ ਹੈ। ਅਲੱਗ – ਅਲੱਗ ਦਲਾਂ ਨੇ ਸਿੱਧੂ ਨੂੰ ਲੈ ਕੇ ਦਾਅਵੇ ਕੀਤੇ ਹਨ। ਕਾਂਗਰਸ ਨੇ ਵੀ ਮੰਨ ਲਿਆ ਹੈ ਕਿ ਸਭ ਕੁਝ ਠੀਕ ਨਹੀਂ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਆਪਣੇ ਨੇਤਾ ਨੂੰ ਮਨਾ ਲੈਣਗੇ। ਨਵਜੋਤ ਸਿੰਘ ਸਿੱਧੂ ਆਖ਼ਿਰਕਾਰ ਕੀ ਕਰਨ ਜਾ ਰਹੇ ਹਨ ? ਪੰਜਾਬ ਦੀ ਰਾਜਨੀਤੀ ‘ਚ ਅੱਜਕੱਲ੍ਹ ਇਸ ਗੱਲ ਦੀ ਚਰਚਾ ਹੈ। ਪਿਛਲੇ ਕਈ ਮਹੀਨਿਆਂ ਤੋਂ ਨਵਜੋਤ ਸਿੰਘ ਸਿੱਧੂ ਲਗਾਤਾਰ ਖਾਮੋਸ਼ ਹਨ।

LIVE | ਪੰਜਾਬ ਵਿਧਾਨ ਸਭਾ ਦੇ ਬਾਹਰ ਹੰਗਾਮਾ | Punjab Budget Session 2020 (Video)

ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਮੰਤਰਾਲਾ ਬਦਲਿਆ ਤਾਂ ਨਾਰਾਜ਼ ਹੋ ਕੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕੈਬਨਿਟ ਤੋਂ ਆਪਣਾ ਅਸਤੀਫਾ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਸੀ। ਉਸ ਤੋਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਨਾਲ ਖਾਮੋਸ਼ ਹਨ। ਨਾ ਤਾਂ ਉਹ ਮੀਡੀਆਂ ਨਾਲ ਗੱਲਬਾਤ ਕਰ ਰਹੇ ਹਨ ਨਾ ਹੀ ਆਪਣੇ ਵਿਧਾਨ ਸਭਾ ਖੇਤਰ ਅੰਮ੍ਰਿਤਸਰ ‘ਚ ਉਹ ਕਿਸੇ ਵੀ ਪ੍ਰੋਗਰਾਮ ‘ਚ ਵਿਖਾਈ ਦਿੰਦੇ ਹਨ।

BREAKING | ਮੁੱਖ ਮੰਤਰੀ ਕੈਪਟਨ ਦੇ ਸ਼ਹਿਰ ‘ਚ ਗੋਲੀ ਕਾਂਡ, ਦੋ ਹਾਕੀ ਖਿਡਾਰੀਆਂ ਦਾ ਕਤਲ | Patiala

ਇੱਥੇ ਤੱਕ ਕਿ ਜਦੋਂ ਉਨ੍ਹਾਂ ਨੂੰ ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਕਾਂਗਰਸ ਨੇ ਸਟਾਰ ਪ੍ਰਚਾਰਕ ਬਣਾਇਆ ਤਾਂ ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਤੋਂ ਵੀ ਦੂਰੀ ਬਣਾਈ ਰੱਖੀ। ਬੀਤੇ ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਕੁਝ ਦੇਰ ਲਈ ਇੱਕ ਸਥਨਕ ਅਖਬਾਰ ਦੇ ਪ੍ਰੋਗਰਾਮ ‘ਚ ਵਿਖਾਈ ਦਿੱਤੇ ਜਿੱਥੇ ਉਹ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਅਤੇ ਪੰਥਕ ਨੇਤਾਵਾਂ ਦੇ ਨਾਲ ਮਿਲਦੇ ਹੋਏ ਨਜ਼ਰ ਆਏ ਪਰ ਇਸ ਦੌਰਾਨ ਵੀ ਉਨ੍ਹਾਂ ਨੇ ਖਾਮੋਸ਼ੀ ਬਣਾਈ ਰੱਖੀ। ਨਵਜੋਤ ਸਿੰਘ ਸਿੱਧੂ ਦਾ ਇਸ ਪ੍ਰੋਗਰਾਮ ਦਾ ਸਿਰਫ 9 ਸੈਕਿੰਡ ਦਾ ਇੱਕ ਵੀਡੀਓ ਸਾਹਮਣੇ ਆਇਆ।

Jasleen ਕਿੰਨਰ ਦੇ ਕੱਪੜੇ ਪਾੜੇ, ਕੀਤੀ ਬਦਮਾਸ਼ੀ | ਵਿਆਹ ਵਾਲੇ ਘਰ ਵਧਾਈ ਲੈਣ ਗਏ ਸੀ ਕਿੰਨਰ | Patiala

ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਅਗਲਾ ਰਾਜਨੀਤਕ ਕਦਮ ਕੀ ਹੋਵੇਗਾ ? ਕੀ ਉਹ ਕਾਂਗਰਸ ‘ਚ ਬਣੇ ਰਹਿਣਗੇ ਜਾਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ‘ਚ ਜਾਣਗੇ ਜਾਂ ਫਿਰ ਬੀਜੇਪੀ ‘ਚ ਵਾਪਸੀ ਕਰ ਸਕਦੇ ਹਨ ਜਾਂ ਫਿਰ ਅਕਾਲੀ ਦਲ ਤੋਂ ਵੱਖ ਹੋ ਕੇ ਜੋ ਇੱਕ ਵੱਖ ਮੋਰਚਾ ਤਿਆਰ ਹੋ ਰਿਹਾ ਹੈ ਜਿਸਦੀ ਅਗਵਾਈ ਅਕਾਲੀ ਦਲ ਟਕਸਾਲੀ ਨਾਮ ਦੇ ਸੰਗਠਨ ਨਾਲ ਜੁੜੇ ਕੁਝ ਪੰਥਕ ਅਤੇ ਧਾਰਮਿਕ ਨੇਤਾ ਕਰ ਰਹੇ ਹਨ। ਉਸ ‘ਚ ਨਵਜੋਤ ਸਿੰਘ ਸਿੱਧੂ ਜਾਣਗੇ, ਇਨ੍ਹਾਂ ਸਭ ਕਿਆਸਰਾਈਆਂ ਨੂੰ ਲੈ ਕੇ ਚਰਚਾ ਲਗਾਤਾਰ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button