Breaking NewsD5 specialNewsPunjab

ਪੰਜਾਬ ‘ਚ ਕੋਲੇ ਦੀ ਕਮੀ, ਦੋ-ਤਿੰਨ ਘੰਟੇ ਤੱਕ ਠੱਪ ਰਹੇਗੀ ਬਿਜਲੀ ਸਪਲਾਈ

ਚੰਡੀਗੜ੍ਹ : ਪੰਜਾਬ ਦੇ ਬਿਜਲੀ ਬੋਰਡ ਨੇ ਕਿਹਾ ਹੈ ਕਿ ਸੂਬੇ ‘ਚ ਤਿੰਨ ਨਿੱਜੀ ਥਰਮਲ ਪਲਾਂਟ ਬੰਦ ਹੋਣ ਤੇ ਦੋ ਬਿਜਲੀ ਸਟੇਸ਼ਨਾਂ ‘ਚ ਕੋਲੇ ਦੀ ਕਮੀ ਦੇ ਚੱਲਦਿਆਂ ਮੰਗਲਵਾਰ ਸ਼ਾਮ ਤੋਂ ਘੱਟ ਤੋਂ ਘੱਟ ਦੋ – ਤਿੰਨ ਘੰਟੇ ਬਿਜਲੀ ਸਪਲਾਈ ਠੱਪ ਰਹੇਗੀ। ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨ ਕੁਝ ਟ੍ਰੇਨ ਪੱਟੜੀਆਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਇਸਦੇ ਚੱਲਦਿਆਂ ਰੇਲ ਮੰਤਰਾਲੇ ਨੇ ਟਰੇਨਾਂ ਦੀ ਆਵਾਜਾਈ ‘ਤੇ ਰੋਕ ਲਗਾ ਰੱਖੀ ਹੈ। ਇਸਦੀ ਵਜ੍ਹਾ ਨਾਲ ਬਿਜਲੀ  ਥਰਮਲ ਪਲਾਟਾਂ ਨੂੰ ਹੋਣ ਵਾਲੀ ਕੋਲੇ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਗਵਰਨਰ ਨੂੰ ਮਿਲਣ ਵਾਲੇ ਆਹ ਬੰਦੇ ਨੇ ਕਰਤੇ ਵੱਡੇ ਖੁਲਾਸੇ !ਕਾਂਗਰਸ ਸਰਕਾਰ ਤੇ ‘ਆਪ’ ਦੇ ਖੋਲਤੇ ਕੱਚੇ ਚਿੱਠੇ !

ਇੱਕ ਅਧਿਕਾਰੀ ਨੇ ਕਿਹਾ ਕਿ ਮੁਸ਼ਕਿਲ ਹਾਲਤ ਦੇ ਮੱਦੇਨਜ਼ਰ ਪੀਐਸਪੀਸੀਐਲ ਨੇ ਮੰਗ ਅਤੇ ਸਪਲਾਈ ‘ਚ ਅੰਤਰ ਹੋਣ ਦੇ ਚੱਲਦਿਆਂ ਦੋ – ਤਿੰਨ ਘੰਟੇ ਬਿਜਲੀ ਸਪਲਾਈ ਬੰਦ ਕਰਨ ਦਾ ਫੈਸਲਾ ਲਿਆ ਹੈ। ਪੀਐਸਪੀਸੀਐਲ ਦੇ ਪ੍ਰਧਾਨ ਏ ਵੇਣੂ ਪ੍ਰਸਾਦ ਨੇ ਕਿਹਾ, ਬਿਜਲੀ ਕਟੌਤੀ ਨੂੰ ਵਧਾ ਕੇ 4 – 5 ਘੰਟੇ ਕੀਤਾ ਜਾ ਸਕਦਾ ਹੈ। ਹਾਲਾਤ ਕਾਫ਼ੀ ਮੁਸ਼ਕਲ ਹਨ। ਪ੍ਰਸਾਦ ਨੇ ਕਿਹਾ ਅਸੀ ਅੱਜ ਸ਼ਾਮ ਤੋਂ ਦੋ – ਤਿੰਨ ਘੰਟੇ ਬਿਜਲੀ ਕਟੌਤੀ ਕਰਨ ਜਾ ਰਹੇ ਹਾਂ। ਨਿੱਜੀ ਬਿਜਲੀ ਵੰਡਣ ਵਾਲੀ ਕੰਪਨੀ ਜੀਵੀਕੇ ਪਾਵਰ ਨੇ ਕਿਹਾ ਹੈ ਕਿ ਕੋਲੇ ਦਾ ਸਟਾਕ ਪੂਰੀ ਤਰ੍ਹਾਂ ਖਤਮ ਹੋਣ ਦੇ ਚੱਲਦਿਆਂ ਉਹ ਮੰਗਲਵਾਰ ਸ਼ਾਮ ਤਿੰਨ ਵਜੇ ਤੋਂ ਸੰਚਾਲਨ ਬੰਦ ਕਰ ਦੇਵੇਗੀ।

🔴LIVE🔴30 ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ‘ਚ ਮੰਤਰੀਆਂ ਨਾਲ ਸਿੱਧੀ ਮੀਟਿੰਗ,ਲਿਆ ਵੱਡਾ ਫੈਸਲਾ

ਦੋ ਹੋਰ ਨਿੱਜੀ ਬਿਜਲੀ ਪਲਾਟਾਂ ਰਾਜਪੁਰਾ ਸਥਿਤ ਨਾਭਾ ਪਾਵਰ ਅਤੇ ਮਾਨਸਾ ਸਥਿਤ ਤਲਵੰਡੀ ਸਾਬੋ ਕੋਲੇ ਦੀ ਕਮੀ ਦੇ ਚੱਲਦਿਆਂ ਪਹਿਲਾਂ ਹੀ ਸੰਚਾਲਨ ਬੰਦ ਕਰ ਚੁੱਕੇ ਹਨ। ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੰਚਾਲਿਤ ਦੋ ਬਿਜਲੀ ਕੇਂਦਰਾਂ ਲਹਿਰਾ ਮੁਹੱਬਤ ਅਤੇ ਰੋਪੜ ਪਾਵਰ ਪਲਾਂਟ ਦੇ ਕੋਲ ਵੀ ਇੱਕ ਜਾਂ ਦੋ ਦਿਨ ਦਾ ਕੋਲਾ ਬਚਿਆ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਬਿਆਨ ‘ਚ ਕਿਹਾ ਕਿ ਸੂਬੇ ‘ਚ ਕੋਲੇ ਦੀ ਕਮੀ ਦੇ ਚੱਲਦਿਆਂ ਜ਼ਮੀਨੀ ਹਾਲਤ ਬਹੁਤ ਮੁਸ਼ਕਿਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button