PunjabTop News

ਪੰਜਾਬ ਦੀ ਜੇਲ੍ਹ ‘ਚ NIA ਦਾ ਛਾਪਾ, ਗੈਂਗਸਟਰਾਂ ਨੇ ਕੀਤੇ ਅਹਿਮ ਖ਼ੁਲਾਸੇ

ਅੰਮ੍ਰਿਤਸਰ : ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੀਤੇ ਦਿਨ ਉੱਤਰੀ ਭਾਰਤ ਦੇ 14 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਟੀਮਾਂ ਨੇ ਜੰਮੂ-ਕਸ਼ਮੀਰ ਤੋਂ ਇਲਾਵਾ ਅੰਮ੍ਰਿਤਸਰ, ਫਿਰੋਜ਼ਪੁਰ, ਤਰਨਤਾਰਨ ‘ਚ ਵੀ ਛਾਪੇਮਾਰੀ ਕੀਤੀ ਪਰ ਇਸ ਦੌਰਾਨ NIA ਦੀ ਟੀਮ ਅੰਮ੍ਰਿਤਸਰ ਕੇਂਦਰੀ ਸੁਧਾਰ ਘਰ ਵੀ ਪਹੁੰਚ ਗਈ। ਇਹ ਪਹਿਲੀ ਵਾਰ ਹੈ ਜਦੋਂ ਐਨਆਈਏ ਨੇ ਪੰਜਾਬ ਦੀਆਂ ਜੇਲ੍ਹਾਂ ਦਾ ਰੁਖ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਐਨਆਈਏ ਦੀ ਟੀਮ ਨੇ ਕੇਂਦਰੀ ਸੁਧਾਰ ਘਰ ਵੱਲ ਰੁਖ਼ ਕੀਤਾ। ਸ਼ਾਮ ਨੂੰ ਕੇਂਦਰੀ ਸੁਧਾਰ ਘਰ ਪਹੁੰਚੀ ਟੀਮ ਦੀ ਤਲਾਸ਼ੀ ਰਾਤ 10 ਵਜੇ ਤੱਕ ਜਾਰੀ ਰਹੀ।

MLA Goldy Kamboj ਦੇ ਕਾਫ਼ਲੇ ‘ਤੇ ਚੱਲੇ ਇੱਟਾਂ-ਰੋੜੇ, ਕਈਆਂ ‘ਤੇ ਕਾਰਵਾਈ, MLA ਨੇ ਕੈਮਰੇ ਅੱਗੇ ਦੱਸੀ ਸੱਚਾਈ

ਇਸ ਦੌਰਾਨ ਕਿਸੇ ਵੀ ਅਧਿਕਾਰੀ ਨੂੰ ਜੇਲ੍ਹ ਦੇ ਅੰਦਰ ਫ਼ੋਨ ਚੁੱਕਣ ਅਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕੁਝ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੀ ਤਲਾਸ਼ੀ ਲਈ ਗਈ ਅਤੇ ਪੁੱਛਗਿੱਛ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਐਨਆਈਏ ਦੀ ਟੀਮ ਨੇ ਸਮੱਗਲਰਾਂ ਤੇ ਗੈਂਗਸਟਰਾਂ ਦੀ ਭਾਲ ਕੀਤੀ। ਇਸ ਦੌਰਾਨ ਉਨ੍ਹਾਂ ਕੋਲੋਂ ਦੋ ਮੋਬਾਈਲ ਬਰਾਮਦ ਹੋਏ। ਇਨ੍ਹਾਂ ਮੋਬਾਈਲਾਂ ਦੀ ਜਾਂਚ ਕਰ ਕੇ ਪਤਾ ਲਗਾਇਆ ਜਾਵੇਗਾ ਕਿ ਇਹ ਤਸਕਰ ਕਿਸ ਦੇ ਸੰਪਰਕ ਵਿੱਚ ਸਨ। ਛਾਪੇਮਾਰੀ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button