Breaking NewsD5 specialNewsPoliticsPunjabUncategorized

ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ | ਨਹੀਂ ਸੁਣੀਆਂ ਜਾਂਦੀਆਂ ਮਾਂ ਦੀਆਂ ਧਾਹਾਂ | ਮਾਪਿਆਂ ਨਾਲ ਫ਼ੋਨ ‘ਤੇ ਕੀਤੀ ਸੀ ਗੱਲਬਾਤ

ਪਟਿਆਲਾ : ਪੰਜਾਬ ਦਾ ਇਕ ਹੋਰ ਜਵਾਨ ਦੇਸ਼ ਤੋਂ ਕੁਰਬਾਨ ਹੋ ਗਿਆ ਹੈ। ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਪਿੰਡ ਦੋਦੜਾ ਦਾ ਰਾਜਵਿੰਦਰ ਸਿੰਘ 29 ਸਾਲ ਦੀ ਉਮਰ ‘ਚ ਸ਼ਹੀਦ ਹੋ ਗਿਆ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਅਤਿਵਾਦੀਆਂ ਨਾਲ ਫੌਜ ਦਾ ਮੁਕਾਬਲਾ ਹੋਇਆ। ਜਿਸ ਦੌਰਾਨ ਰਾਜਵਿੰਦਰ ਸਿੰਘ ਨੇ ਅੱਤਵਾਦੀਆਂ ਨਾਲ ਟੱਕਰ ਲਈ। ਸ਼ਹੀਦ ਦੀ ਖ਼ਬਰ ਜਿਵੇਂ ਹੀ ਪਿੰਡ ਪਹੁੰਚੀ ਤਾਂ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ। ਪਿਤਾ ਅਵਤਾਰ ਸਿੰਘ ਆਪਣੇ ਪੁੱਤ ਦੀ ਸ਼ਹਾਦਤ ‘ਤੇ ਮਾਣ ਕਰ ਰਹੇ ਹਨ। ਉਹ ਪੁੱਤ ਜਿਸ ਨੇ ਸ਼ਹਾਦਤ ਤੋਂ ਪਹਿਲਾਂ ਪਿਤਾ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਸੀ ਉਹ ਅੱਜ ਇਸ ਦੁਨੀਆ ‘ਤੇ ਨਹੀਂ ਰਿਹਾ।

Sri Harmandir Sahib | Latest News | Sarovar

ਸ਼ਹੀਦ ਰਾਜਵਿੰਦਰ ਸਿੰਘ ਦੀ ਮਾਂ ਮਹਿੰਦਰ ਕੌਰ ਤੇ ਵੱਡਾ ਭਰਾ ਬਲਵੰਤ ਸਿੰਘ ਵੀ ਸਦਮੇ ‘ਚ ਹਨ। ਉਹਨਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਰਾਜਵਿੰਦਰ ਸ਼ਹੀਦ ਹੋ ਗਿਆ ਹੈ। ਕਿਉਂ ਜੋ ਉਹ ਪਰਿਵਾਰ ਨਾਲ ਫ਼ੋਨ ‘ਤੇ ਗੱਲਬਾਤ ਕਰਦਾ ਰਹਿੰਦਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤਮਾਮ ਸਿਆਸੀ ਧਿਰਾਂ ਨੇ ਪੰਜਾਬ ਦੇ ਇਸ ਜਵਾਨ ਦੀ ਸ਼ਹਾਦਤ ‘ਤੇ ਸੋਗ ਪ੍ਰਗਟ ਕੀਤਾ ਹੈ। D5 ਚੈਨਲ ਪੰਜਾਬੀ ਵੀ ਦੇਸ਼ ਦੇ ਇਸ ਮਹਾਨ ਸਪੂਤ ਨੂੰ ਸਲਾਮ ਕਰਦਾ ਹੈ। ਜਿਸ ਨੇ ਅੱਤਵਾਦੀਆਂ ਨਾਲ ਡਟ ਕੇ ਮੁਕਾਬਲਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button