ਪੰਜਾਬ ‘ਚ ਪੈਦਾ ਹੋਏ ਗੰਭੀਰ ਬਿਜਲੀ ਸੰਕਟ ਦਾ ਸਿੱਧਾ ਅਸਰ ਹੁਣ ਉਦਯੋਗਿਕ ਇਕਾਈਆਂ ’ਤੇ ਪੈਣ ਲੱਗਾ ਹੈ। ਪੀਐੱਸਪੀਸੀਐੱਲ ਵੱਲੋਂ ਸ਼ੁੱਕਰਵਾਰ ਸ਼ਾਮ ਉਦਯੋਗਾਂ ਲਈ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਟੀਐੱਸਪੀਐੱਲ ਅਤੇ ਨਾਭਾ ਪਾਵਰ ਪਲਾਂਟ ਦੇ ਬਿਜਲੀ ਉਤਪਾਦਨ ਯੂਨਿਟ ਚਾਲੂ ਨਾ ਹੋਣ ਕਾਰਨ ਕਰੀਬ 1400 ਮੈਗਾਵਾਟ ਬਿਜਲੀ ਉਤਪਾਦਨ ਘਟ ਗਿਆ ਹੈ। ਇਸ ਕਾਰਨ ਸ੍ਰੇਣੀ-2 ਅਤੇ ਸ੍ਰੇਣੀ-3 ਫੀਡਰਾਂ ਤੋਂ ਬਿਜਲੀ ਲੈਣ ਵਾਲੇ ਉਦਯੋਗਾਂ ਨੂੰ 11 ਸਤੰਬਰ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬਿਜਲੀ ਦੀ ਖਪਤ ਬੁਰੀ ਤਰ੍ਹਾਂ ਸੀਮਤ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪੀਐੱਸਪੀਸੀਐੱਲ ਦੀ ਸੂਚਨਾ ਮੁਤਾਬਕ ਸ੍ਰੇਣੀ-2 ਫੀਡਰਾਂ ’ਤੇ ਸਿਰਫ਼ 10 ਫ਼ੀਸਦੀ ਲੋਡ, ਜਦਕਿ ਸ੍ਰੇਣੀ-3 ਫੀਡਰਾਂ ’ਤੇ ਮਹਿਜ਼ 2 ਫ਼ੀਸਦੀ ਲੋਡ ਦੀ ਇਜਾਜ਼ਤ ਦਿੱਤੀ ਗਈ ਹੈ। ਪਾਵਰਕਾਮ ਵੱਲੋਂ ਇਸ ਨੂੰ ਫਿਲਹਾਲ ਅੱਜ ਲਈ ਲਾਗੂ ਪਾਬੰਦੀ ਦੱਸਿਆ ਗਿਆ ਹੈ ਅਤੇ ਉਮੀਦ ਜਤਾਈ ਗਈ ਹੈ ਕਿ ਬੰਦ ਪਏ ਬਿਜਲੀ ਉਤਪਾਦਨ ਯੂਨਿਟ ਕੱਲ੍ਹ ਤੱਕ ਚਾਲੂ ਹੋ ਸਕਦੇ ਹਨ। ਪਾਵਰਕਾਮ ਦੇ ਇਸ ਅਚਾਨਕ ਫੈਸਲੇ ਨੂੰ ਲੈ ਕੇ ਉਦਯੋਗਿਕ ਸੰਗਠਨਾਂ ‘ਚ ਨਾਰਾਜ਼ਗੀ ਹੈ।
ਸਨਅਤਕਾਰਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ 37 ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦੇ ਪੀਐੱਸਪੀਸੀਐੱਲ ਦੇ ਚੀਫ ਇੰਜੀਨੀਅਰ ਦੇ ਦਫ਼ਤਰ ਗਏ ਸਨ। ਉਸ ਮੌਕੇ ਉਦਯੋਗਪਤੀਆਂ ਨੂੰ ਸਪੱਸ਼ਟ ਭਰੋਸਾ ਦਿੱਤਾ ਗਿਆ ਸੀ ਕਿ ਜੇਕਰ ਕਿਸੇ ਕਾਰਨ ਉਦਯੋਗਾਂ ਦੀ ਬਿਜਲੀ ਸਪਲਾਈ ਵਿੱਚ ਵਿਘਨ ਪਾਉਣ ਦੀ ਲੋੜ ਪੈਂਦੀ ਹੈ, ਤਾਂ ਉਨ੍ਹਾਂ ਨੂੰ ਪਹਿਲਾਂ ਹੀ ਅਗਾਊ ਵਿੱਚ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਭਰੋਸੇ ਦੇ ਬਾਵਜੂਦ ਸ਼ਾਮ ਨੂੰ ਅਚਾਨਕ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬਿਜਲੀ ਦੀ ਵਰਤੋਂ ’ਤੇ ਪਾਬੰਦੀ ਦਾ ਸੰਦੇਸ਼ ਜਾਰੀ ਕਰਨਾ ਉਦਯੋਗ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਉਦਯੋਗ ਇਸ ਤਰ੍ਹਾਂ ਦੀ ਸਥਿਤੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ।
ਉਦਯੋਗਿਕ ਐਸੋਸੀਏਸ਼ਨ ਨੇ ਪਾਵਰਕਾਮ ਤੋਂ ਮੰਗ ਕੀਤੀ ਕਿ ਮੌਜੂਦਾ ਬਿਜਲੀ ਸੰਕਟ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਜਾਵੇ ਅਤੇ ਪਹਿਲਾਂ ਦਿੱਤੇ ਭਰੋਸੇ ਅਨੁਸਾਰ ਉਦਯੋਗਾਂ ਨੂੰ ਕਿਸੇ ਵੀ ਬਿਜਲੀ ਪਾਬੰਦੀ ਜਾਂ ਕਟੌਤੀ ਬਾਰੇ ਸਮੇਂ ਸਿਰ ਸੂਚਿਤ ਕੀਤਾ ਜਾਵੇ। ਇਸੇ ਦੌਰਾਨ ਪੀਐੱਸਪੀਸੀਐੱਲ ਨੇ ਉਦਯੋਗਿਕ ਖਪਤਕਾਰਾਂ ਨੂੰ ਸਖ਼ਤੀ ਨਾਲ ਮਨਜ਼ੂਰ ਲੋਡ ਅਨੁਸਾਰ ਹੀ ਬਿਜਲੀ ਵਰਤਣ ਲਈ ਕਿਹਾ ਹੈ। ਪੀਐੱਸਪੀਸੀਐੱਲ ਦੀਆਂ ਟੀਮਾਂ ਉਦਯੋਗਿਕ ਇਕਾਈਆਂ ਦੀ ਜਾਂਚ ਕਰਨਗੀਆਂ। ਮਨਜ਼ੂਰ ਲੋਡ ਤੋਂ ਵੱਧ ਬਿਜਲੀ ਵਰਤਣ ਵਾਲੇ ਉਦਯੋਗ ਦਾ ਕੁਨੈਕਸ਼ਨ ਕੱਟਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ, ਤਾਂ ਜੋ ਨਿਯਮਾਂ ਦੀ ਪਾਲਣਾ ਕਰਨ ਵਾਲੇ ਉਦਯੋਗਾਂ ਨੂੰ ਫੀਡਰ ਬੰਦ ਹੋਣ ਦਾ ਖ਼ਮਿਆਜ਼ਾ ਨਾ ਭੁਗਤਣਾ ਪਵੇ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.