Breaking NewsD5 specialNewsPunjab

ਪੰਜਾਬ ‘ਚ ਬਿਜਲੀ ਦੇ ਸੰਕਟ ਨੂੰ ਦੇਖਦਿਆਂ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਝਟਕਾ

ਚੰਡੀਗੜ੍ਹ : ਪਿਛਲੇ 16 ਦਿਨਾਂ ਤੋਂ ਸੂਬੇ ‘ਚ ਰੇਲ ਟ੍ਰੈਕ ‘ਤੇ ਬੈਠੇ ਕਿਸਾਨਾਂ ਨੂੰ ਇੱਕ ਹੋਰ ਝਟਕਾ ਲੱਗਾ ਹੈ। ਮਾਲ-ਗੱਡੀ ਨਾ ਚੱਲਣ ਦੇ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟ ‘ਚ ਕੋਲੇ ਦੀ ਭਾਰੀ ਦਿੱਕਤ ਦੇ ਚੱਲਦਿਆਂ ਕਈ ਯੂਨਿਟ ਬੰਦ ਕਰ ਦਿੱਤੇ ਗਏ ਹਨ। ਅਜਿਹੇ ‘ਚ ਸੂਬੇ ‘ਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਨੇ ਖੇਤੀਬਾੜੀ ਖੇਤਰ ‘ਚ ਦਿੱਤੀ ਜਾ ਰਹੀ ਬਿਜਲੀ ‘ਚ ਕਟੌਤੀ ਕਰ ਦਿੱਤੀ ਹੈ। ਹੁਣ ਕਿਸਾਨਾਂ ਨੂੰ 2 ਘੰਟੇ ਹੀ ਬਿਜਲੀ ਮਿਲੇਗੀ। ਇੱਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ‘ਚ ਬਿਜਲੀ ਦੀ ਮੰਗ ਤੇਜ਼ੀ ਨਾਲ ਡਿੱਗੀ ਹੈ। ਮੰਗ ਅਤੇ ਉਤਪਾਦਨ ‘ਚ ਸਿਰਫ਼ 500 ਤੋਂ ਇੱਕ ਹਜ਼ਾਰ ਮੈਗਾਵਾਟ ਦਾ ਹੀ ਫ਼ਰਕ ਹੈ। ਇਸਨੂੰ ਪੂਰਾ ਕਰਨ ਲਈ ਸਰਕਾਰ ਨੇ ਖੇਤਾਂ ਨੂੰ ਮਿਲ ਰਹੀ ਬਿਜਲੀ ‘ਤੇ ਕੈਂਚੀ ਚਲਾਈ ਹੈ।

🔴 Live 🔴ਸਿੱਧੂ ‘ਤੇ ਮੇਹਰਬਾਨ ਹੋਈ ਹਾਈਕਮਾਨ! ਪੰਜਾਬ ‘ਚ ਹੋਊ ਵੱਡਾ ਫੇਰਬਦਲ! ਕੈਪਟਨ ‘ਤੇ ਜਾਖੜ ਦੀ ਉੱਡੀ ਨੀਂਦ!

ਦੱਸ ਦਈਏ ਕਿ ਇਨੀਂ ਦਿਨੀਂ ਆਲੂ ਅਤੇ ਹੋਰ ਸਬਜ਼ੀਆਂ ਦੀ ਬਿਜਾਈ ਜ਼ੋਰਾਂ ‘ਤੇ ਹੈ। ਅਜਿਹੇ ‘ਚ ਬਿਜਲੀ ਕੱਟ ਦਾ ਸਿੱਧਾ ਅਸਰ ਕਿਸਾਨਾਂ ‘ਤੇ ਹੀ ਪਵੇਗਾ। ਹਾਲਾਂਕਿ ਪਾਵਰਕਾਮ ਨੇ ਬਿਜਲੀ ਕੱਟ ਦੀ ਅਧਿਕਾਰਿਕ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ। ਉਥੇ ਹੀ ਪਾਵਰਕਾਮ ਦੇ ਚੇਅਰਮੈਨ ਏ ਵੇਨੂਪ੍ਰਸਾਦ ਨੇ ਮੰਨਿਆ ਕਿ ਕੋਲਾ ਨਾ ਮਿਲਣ ਦੇ ਕਾਰਨ ਸੰਕਟ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ‘ਚ ਬਲੈਕ ਆਉਟ ਨਹੀਂ ਹੋਣ ਦੇਵਾਂਗੇ। ਜਿਸਦੇ ਲਈ ਵਿਭਾਗ ਦੇ ਵੱਲੋਂ ਉਚਿਤ ਕਦਮ ਚੁੱਕੇ ਜਾ ਰਹੇ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button