Breaking NewsD5 specialNewsPoliticsPunjab

ਪੰਜਾਬ ‘ਚ ਨਗਰ ਕੌਂਸਲ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ

ਨਾਭਾ : ਪੰਜਾਬ ‘ਚ ਨਗਰ ਕੌਂਸਲ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਪਰ ਅਜੇ ਚੋਣਾਂ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪੰਜਾਬ ‘ਚ ਸਿਆਸੀ ਲੀਡਰਾਂ ਦੀ ਹੱਲਚੱਲ ਵੱਧ ਗਈ ਹੈ। ਜਿਸ ਦੇ ਤਹਿਤ ਨਾਭਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਵੱਲੋਂ ਮੀਟਿੰਗ ਕੀਤੀ ਗਈ ਤੇ ਕਾਂਗਰਸ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਗਏ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਕਿਸ ਮੁੱਦੇ ਤੇ ਚੋਣਾਂ ਲੜੇਗੀ, ਕਿਉਂਕਿ ਨਾਭਾ ‘ਚ ਕਾਂਗਰਸ ਨੇ ਵਿਕਾਸ ਹੀ ਨਹੀਂ ਕਰਾਇਆ ਅਤੇ ਲੋਕਾਂ ਵੱਲੋਂ ਨਗਰ ਕੌਂਸਲ ਚੋਣਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ।

ਚੱਲਦੀ ਮੀਟਿੰਗ ‘ਚ ਉਗਰਾਹਾਂ ਦਾ ਵੱਡਾ ਬਿਆਨ, ਸੋਚਾਂ ‘ਚ ਪਾਈ ਕੇਂਦਰ ਸਰਕਾਰ, ਖੇਤੀ ਕਾਨੂੰਨ ਹੋਣਗੇ ਰੱਦ!

ਕਬੀਰ ਦਾਸ ਨੇ ਕਾਂਗਰਸ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਚੋਣਾਂ ਵੇਲੇ ਕਾਂਗਰਸ ਪਾਰਟੀ ਧੱਕੇਸ਼ਾਹੀ ਕਰਨ ਵਿੱਚ ਮੋਹਰੀ ਹੁੰਦੀ ਪਰ ਲੋਕ ਇਨ੍ਹਾਂ ਨੂੰ ਨਗਰ ਕੌਂਸਲ ਚੋਣਾਂ ਵਿੱਚ ਮੂੰਹ ਨਹੀਂ ਲਾਉਣਗੇ। ਮੀਟਿੰਗ ‘ਚ ਸ਼ਾਮਲ ਸਾਬਕਾ ਕੌਂਸਲਰ ਬੱਬਲੂ ਖੋਰਾ ਨੇ ਕਿਹਾ ਕਿ ਸਾਡੀ ਚੋਣਾਂ ਦੀ ਪੂਰੀ ਤਿਆਰੀ ਹੈ। ਅਸੀਂ ਨਗਰ ਕੌਂਸਲ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਪ੍ਰਾਪਤ ਕਰੇਗਾ। ਕਾਂਗਰਸ ਸਰਕਾਰ ਵੱਲੋਂ ਕੀਤਾ ਗਿਆ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button