Breaking NewsD5 specialNewsPunjabTop News

ਪੰਜਾਬ ‘ਚ ਕੋਰੋਨਾ ਸੰਕਰਮਣ ਨਾਲ 56 ਹੋਰ ਲੋਕਾਂ ਦੀ ਮੌਤ, 2452 ਨਵੇਂ ਮਾਮਲੇ

ਚੰਡੀਗੜ੍ਹ : ਪੰਜਾਬ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਸੰਕਰਮਣ ਨਾਲ 56 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧਕੇ 6,868 ਹੋ ਗਈ ਹੈ। ਉਥੇ ਹੀ ਸੰਕਰਮਣ ਦੇ 2,452 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ‘ਚ ਸੰਕਰਮਿਤਾਂ ਦੀ ਗਿਣਤੀ ਵਧਕੇ 2,39,734 ਹੋ ਗਈ। ਪੰਜਾਬ ਸਰਕਾਰ ਨੇ ਇੱਕ ਸਿਹਤ ਬੁਲੇਟਿਨ ‘ਚ ਦੱਸਿਆ ਕਿ ਮੰਗਲਵਾਰ ਨੂੰ ਇਲਾਜ਼ ਅਧੀਨ ਮਰੀਜਾਂ ਦੀ ਗਿਣਤੀ ਵੀ ਵਧਕੇ 23,832 ਹੋ ਗਈ। ਬੁਲੇਟਿਨ ਅਨੁਸਾਰ ਜਲੰਧਰ ‘ਚ ਸੰਕਰਮਣ ਦੇ ਸਭ ਤੋਂ ਜਿਆਦਾ 343 ਨਵੇਂ ਮਾਮਲੇ ਸਾਹਮਣੇ ਆਏ, ਲੁਧਿਆਣਾ ‘ਚ 328, ਅੰਮ੍ਰਿਤਸਰ ‘ਚ 296 ਅਤੇ ਮੋਹਾਲੀ ‘ਚ 254 ਨਵੇਂ ਮਾਮਲੇ ਸਾਹਮਣੇ ਆਏ। ਸੰਕਰਮਣ ਨਾਲ ਹੁਸ਼ਿਆਰਪੁਰ ‘ਚ 9, ਲੁਧਿਆਣਾ ਅਤੇ ਪਟਿਆਲਾ ‘ਚ 8 – 8 ਲੋਕਾਂ ਦੀ ਮੌਤ ਹੋਈ।

🔴LIVE|ਕੇਂਦਰ ਦੀ ਚਿੱਠੀ ਤੋਂ ਬਾਅਦ ਕਿਸਾਨਾਂ ਨੇ ਕਰਤਾ ਵੱਡਾ ਐਲਾਨ!ਹੁਣ ਬਾਰਡਰਾਂ ‘ਤੇ ਹੋਊ ਆਹ ਕੰਮ!ਮੋਦੀ ਸਰਕਾਰ ਹੈਰਾਨ!

ਬੁਲੇਟਿਨ ਅਨੁਸਾਰ ਇਸ ਮਿਆਦ ‘ਚ 2,788 ਹੋਰ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਸੰਕਰਮਣ ਮੁਕਤ ਹੋਏ ਲੋਕਾਂ ਦੀ ਗਿਣਤੀ ਵਧਕੇ 2,09,034 ਹੋ ਗਈ। ਅੰਕੜਿਆਂ ਅਨੁਸਾਰ 37 ਮਰੀਜਾਂ ਦੀ ਹਾਲਤ ਗੰਭੀਰ ਹੈ ਅਤੇ ਉਹ ਵੈਂਟੀਲੇਟਰ ‘ਤੇ ਹਨ, ਜਦੋਂ ਕਿ 312 ਮਰੀਜਾਂ ਨੂੰ ਆਕਸੀਜਨ ਦਿੱਤਾ ਜਾ ਰਿਹਾ ਹੈ। ਸੂਬੇ ‘ਚ ਹੁਣ ਤੱਕ ਕੁਲ 59,32,096 ਨਮੂਨਿਆਂ ਦੀ ਕੋਵਿਡ – 19 ਸਬੰਧੀ ਜਾਂਚ ਕੀਤੀ ਗਈ ਹੈ। ਇਸ ਵਿੱਚ ਚੰੜੀਗੜ੍ਹ ‘ਚ ਸੰਕਰਮਣ ਦੇ 266 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੰਕਰਮਣ ਦੇ ਮਾਮਲੇ ਵਧਕੇ 26,999 ਹੋ ਗਏ। ਪਿਛਲੇ 24 ਘੰਟਿਆਂ ‘ਚ ਵਾਇਰਸ ਨਾਲ ਮੌਤ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਾ ਆਉਣ ‘ਤੇ ਮ੍ਰਿਤਕਾਂ ਦੀ ਗਿਣਤੀ ਇੱਥੇ 379 ਬਣੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button