Breaking NewsD5 specialInternationalNewsPunjab

ਕਰੋਨਾ ਨਾਲ ਪੰਜਾਬੀ ਦੀ ਮੌਤ ਹੋਈ

ਹੁਸ਼ਿਆਰਪੁਰ : ਅਮਰੀਕਾ ‘ਚ ਇਕ ਪੰਜਾਬੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਖ਼ਬਰ ਮਿਲਦਿਆਂ ਹੀ ਮ੍ਰਿਤਕ ਦੇ ਪੰਜਾਬ ਰਹਿੰਦੇ ਪਰਿਵਾਰ ‘ਚ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਦਸੂਹਾ ਅਧੀਨ ਪੈਂਦੇ ਪਿੰਡ ਨਾਰਾਇਣਗੜ੍ਹ ਦਾ 60 ਸਾਲਾ ਮ੍ਰਿਤਕ ਕਰਨੈਲ ਸਿੰਘ। ਪਿਛਲੇ 25 ਸਾਲ ਤੋਂ ਨਿਊਯਾਰਕ ਸਿਟੀ ‘ਚ ਟੈਕਸੀ ਚਲਾਉਂਦਾ ਸੀ। ਕਰਨੈਲ ਸਿੰਘ ਦੀ ਪਤਨੀ ਅਤੇ ਬੱਚੇ ਇਟਲੀ ਰਹਿੰਦੇ ਹਨ।

ਕਰੋਨਾ ਨਾਲ ਪੰਜਾਬੀ ਦੀ ਮੌਤ ਹੋਈ | Punjabi in America | Big News

ਏਥੇ ਪੰਜਾਬ ‘ਚ ਉਸ ਦੇ ਬਜ਼ੁਰਗ ਪਿਤਾ ਤੇ ਛੋਟਾ ਭਰਾ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਕੋਰੋਨਾ ਵਾਇਰਸ ਨੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਨੂੰ ਵੀ ਆਪਣੀ ਚਪੇਟ ‘ਚ ਲਿਆ ਹੋਇਆ ਹੈ। ਅਮਰੀਕਾ ‘ਚ ਹੁਣ ਤੱਕ 5 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 5 ਲੱਖ ਤੋਂ ਵੱਧ ਮਰੀਜ਼ ਕੋਰੋਨਾ ਵਾਇਰਸ ਦੇ ਪੀੜਤ ਹਨ। ਲਿਹਾਜ਼ਾ ਲੋਕਾਂ ਨੂੰ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button