Breaking NewsD5 specialNewsPunjab

ਪੰਜਾਬ ‘ਚ ਕੋਰੋਨਾ ਨਾਲ 50 ਲੋਕਾਂ ਦੀ ਮੌਤ, 1294 ਨਵੇਂ ਮਾਮਲੇ

ਚੰਡੀਗੜ੍ਹ : ਪੰਜਾਬ ‘ਚ ਅੱਜ ਜਿਥੇ 788 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ, ਉਥੇ ਹੀ 1294 ਨਵੇਂ ਮਾਮਲੇ ਆਏ ਹਨ ਅਤੇ 50 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਹੁਸ਼ਿਆਰਪੁਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ, ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੀ ਕੋਰੋਨਾ ਪੀੜਤ ਪਾਏ ਗਏ ਹਨ।

ਆਹ ਵੱਡੇ ਲੀਡਰ ਨੇ ਜਥੇਦਾਰ ਨੂੰ ਕਰਤਾ ਮਜ਼ਬੂਰ, ਹੁਣ ਚੁੱਕਣਾ ਪਊਗਾ ਵੱਡਾ ਕਦਮ, ਬਾਦਲ ਜਾਣਗੇ ਪੰਥ ‘ਚੋਂ ਛੇਕੇ ?

ਅੱਜ ਹੋਈਆਂ ਮੌਤਾਂ ‘ਚੋਂ 10 ਜ਼ਿਲ੍ਹਾ ਲੁਧਿਆਣਾ, 6 ਜਲੰਧਰ, 1 ਗੁਰਦਾਸਪੁਰ, 3 ਸੰਗਰੂਰ, 5 ਪਟਿਆਲਾ, 4 ਅੰਮ੍ਰਿਤਸਰ, 1 ਬਠਿੰਡਾ, 1 ਫਰੀਦਕੋਟ, 2 ਫਤਹਿਗੜ੍ਹ ਸਾਹਿਬ, 2 ਮਾਨਸਾ, 2 ਮੋਗਾ, 7 ਐਸ.ਏ.ਐਸ. ਨਗਰ, 1 ਪਠਾਨਕੋਟ, 3 ਹੁਸ਼ਿਆਰਪੁਰ, 2 ਫਿਰੋਜ਼ਪੁਰ ਨਾਲ ਸਬੰਧਿਤ ਹਨ । ਅੱਜ ਆਏ ਨਵੇਂ ਮਾਮਲਿਆਂ ‘ਚੋਂ ਲੁਧਿਆਣਾ ਤੋਂ 205, ਅੰਮ੍ਰਿਤਸਰ ਤੋਂ 95, ਹੁਸ਼ਿਆਰਪੁਰ ਤੋਂ 61, ਐਸ.ਏ.ਐਸ. ਨਗਰ ਤੋਂ 132, ਜਲੰਧਰ ਤੋਂ 117, ਮੋਗਾ ਤੋਂ 21, ਕਪੂਰਥਲਾ ਤੋਂ 69, ਫ਼ਿਰੋਜ਼ਪੁਰ ਤੋਂ 51, ਸੰਗਰੂਰ ਤੋਂ 29, ਫ਼ਾਜ਼ਿਲਕਾ ਤੋਂ 10, ਬਠਿੰਡਾ ਤੋਂ 65, ਫਤਹਿਗੜ੍ਹ ਸਾਹਿਬ ਤੋਂ 9, ਰੋਪੜ ਤੋਂ 16, ਮੁਕਤਸਰ ਤੋਂ 11, ਐਸ.ਬੀ.ਐਸ. ਨਗਰ ਤੋਂ 7, ਤਰਨ ਤਾਰਨ ਤੋਂ 11, ਪਟਿਆਲਾ ਤੋਂ 179, ਫ਼ਰੀਦਕੋਟ ਤੋਂ 41, ਪਠਾਨਕੋਟ ਤੋਂ 30, ਮਾਨਸਾ ਤੋਂ 23, ਬਰਨਾਲਾ ਤੋਂ 15 ਅਤੇ ਗੁਰਦਾਸਪੁਰ ਤੋਂ 97 ਮਰੀਜ਼ ਸ਼ਾਮਿਲ ਹਨ। ਹੁਣ ਤੱਕ ਸੂਬੇ ਵਿਚ 941939 ਸ਼ੱਕੀਆਂ ਦੇ ਨਮੂਨੇ ਲਏ ਜਾ ਚੁੱਕੇ ਹਨ, ਜਦਕਿ 14254 ਐਕਟਿਵ ਕੇਸ ਹਨ । ਇਸ ਦੇ ਨਾਲ 29145 ਮਰੀਜ਼ ਤੰਦਰੁਸਤ ਹੋ ਚੁੱਕੇ ਹਨ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button