Breaking NewsD5 specialNewsPunjab

ਪੰਜਾਬ ‘ਚ ਕੋਰੋਨਾ ਨਾਲ 15 ਮੌਤਾਂ, ਪੌਜੀਟਿਵ ਕੇਸਾਂ ਦੀ ਗਿਣਤੀ 211

ਪਟਿਆਲਾ : ਪੰਜਾਬ ‘ਚ ਕੋਰੋਨਾ ਨਾਲ ਇੱਕ ਹੋਰ ਮਰੀਜ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਸੂਬੇ ‘ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 12 ਨਵੇਂ ਪੌਜ਼ੀਟਿਵ ਮਰੀਜਾਂ ਦੀ ਪੁਸ਼ਟੀ ਹੋਈ। ਇਸਦੇ ਨਾਲ ਸੂਬੇ ਵਿੱਚ ਹੁਣ ਤੱਕ ਸਾਹਮਣੇ ਆਏ ਕੋਰੋਨਾ ਦੇ ਪੌਜ਼ੀਟਿਵ ਕੇਸਾਂ ਦੀ ਗਿਣਤੀ 211 ਹੋ ਗਈ ਹੈ। ਇਸ ਤੋਂ ਇਲਾਵਾ ਪਟਿਆਲਾ ‘ਚ ਸ਼ੁੱਕਰਵਾਰ ਨੂੰ ਚਾਰ ਲੋਕਾਂ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਹੋਈ।

ਪੁਲਿਸ ਨੇ ਜੋਤਸ਼ੀ ਦੇ ਤੰਤਰ ਮੰਤਰ ਫੇਲ੍ਹ ਕੀਤੇ! ਕਰੋਨਾ ਦੀ ਦਵਾਈ ਦਾ ਕਰਦਾ ਸੀ ਦਾਅਵਾ | Punjab Police | Astrologer

ਇਹਨਾਂ ‘ਚ ਤਿੰਨ ਮਰੀਜ਼ ਪਟਿਆਲਾ ਸ਼ਹਿਰ ਅਤੇ ਇੱਕ ਪੌਜ਼ੀਟਿਵ ਮਰੀਜ਼ ਰਾਜਪੁਰਾ ਦਾ ਹੈ। ਪਟਿਆਲਾ ਸ਼ਹਿਰ ‘ਚ ਬੁਕਸ ਮਾਰਕਿਟ ਦਾ ਜੋ ਦੁਕਾਨਦਾਰ ਕੱਲ੍ਹ ਪੌਜ਼ੀਟਿਵ ਪਾਇਆ ਗਿਆ ਸੀ। ਉਸਦੇ ਪਰਿਵਾਰ ਦੇ ਤਿੰਨ ਹੋਰ ਮੈਂਬਰ ਵੀ ਕੋਰੋਨਾ ਪੌਜੀਟਿਵ ਪਾਏ ਗਏ ਹਨ। ਰਾਜਪੁਰਾ ‘ਚ ਇੱਕ ਮਹਿਲਾ ਪੌਜ਼ੀਟਿਵ ਪਾਈ ਗਈ ਹੈ। ਰਾਜਪੁਰਾ ‘ਚ ਕੋਰੋਨਾ ਪੌਜ਼ੀਟਿਵ ਦਾ ਇਹ ਪਹਿਲਾ ਕੇਸ ਹੈ। ਇਸ ਤਰ੍ਹਾਂ ਹੁਣ ਤੱਕ ਪਟਿਆਲਾ ਜਿਲ੍ਹੇ ‘ਚ ਕੋਰੋਨਾ ਪੌਜ਼ੀਟਿਵ ਮਰੀਜਾਂ ਦੀ ਗਿਣਤੀ 11 ਹੋ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button