Breaking NewsD5 specialIndiaNewsTop News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਮੇਰਠ ਦਾ ਕਰਨਗੇ ਦੌਰਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਮੇਰਠ ਦਾ ਦੌਰਾ ਕਰਨਗੇ ਅਤੇ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਨੇ ਸ਼ੁੱਕਰਵਾਰ ਨੂੰ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ ਸੀ। ਪੀ.ਐਮ.ਓ. ਨੇ ਕਿਹਾ ਕਿ ਇਹ ਸਪੋਰਟਸ ਯੂਨੀਵਰਸਿਟੀ ਮੇਰਠ ਦੇ ਸਰਧਾਨਾ ਸ਼ਹਿਰ ਦੇ ਸਲਾਵਾ ਅਤੇ ਕੈਲੀ ਪਿੰਡਾਂ ਵਿਚ 700 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਏਗੀ। ਪੀ.ਐਮ.ਓ. ਨੇ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਦੇਸ਼ ਵਿਚ ਖੇਡਾਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਖੇਡਾਂ ਦੇ ਸਰੋਤਾਂ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੇ ਹਨ।

ਸਿਰਸਾ ਤੇ ਕਾਲਕਾ ‘ਚ ਖੜਕੀ, ਸਿਰਸਾ ‘ਤੇ ਵੱਡੀ ਕਾਰਵਾਈ ? D5 Channel Punjabi

ਮੇਰਠ ਵਿਚ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਦਾ ਕਦਮ ਉਨ੍ਹਾਂ ਦੇ ਇਸੇ ਦ੍ਰਿਸ਼ਟੀਕੋਣ ਤਹਿਤ ਚੁੱਕਿਆ ਜਾ ਰਿਹਾ ਹੈ।’ ਇਸ ਸਪੋਰਟਸ ਯੂਨੀਵਰਸਿਟੀ ਵਿਚ ਸਿੰਥੈਟਿਕ ਹਾਕੀ, ਫੁੱਟਬਾਲ, ਬਾਸਕਟਬਾਲ, ਵਾਲੀਵਾਲ, ਹੈਂਡਬਾਲ ਅਤੇ ਕਬੱਡੀ ਦੇ ਮੈਦਾਨਾਂ ਦੇ ਨਾਲ ਹੀ ਆਧੁਨਿਕ ਉਪਕਰਨ ਅਤੇ ਉਚ ਪੱਧਰੀ ਖੇਡ ਉਪਕਰਨ ਹੋਣਗੇ। ਨਾਲ ਹੀ ਇਸ ਵਿਚ ਲੋਨ ਟੈਨਿਸ ਕੋਰਟ, ਜਿੰਮ, ਦੌੜ ਲਈ ਸਿੰਥੈਟਿਕ ਸਟੇਡੀਅਮ, ਸਵੀਮਿੰਗ ਪੂਲ ਸਮੇਤ ਹੋਰ ਸੁਵਿਧਾਵਾਂ ਵੀ ਹੋਣਗੀਆ। ਪੀ.ਐਮ.ਓ. ਨੇ ਕਿਹਾ ਕਿ ਯੂਨੀਵਰਸਿਟੀ ਵਿਚ ਸ਼ੂਟਿੰਗ, ਸਕੁਐਸ਼, ਜਿਮਨਾਸਟਿਕ, ਵੇਟਲਿਫਟਿੰਗ, ਤੀਰਅੰਦਾਜ਼ੀ ਸਮੇਤ ਹੋਰ ਖੇਡਾਂ ਦੀਆਂ ਸੁਵਿਧਾਵਾਂ ਵੀ ਹੋਣਗੀਆਂ। ਇਸ ਯੂਨੀਵਰਸਿਟੀ ਵਿਚ 540 ਪੁਰਸ਼ ਅਤੇ 540 ਔਰਤਾਂ ਸਮੇਤ 1080 ਖਿਡਾਰੀਆਂ ਦੀ ਸਿਖਲਾਈ ਦੀ ਵਿਵਸਥਾ ਹੋਵੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button