Breaking NewsD5 specialNewsPunjabTop NewsUncategorized

Navjot Sidhu ਅਤੇ Bikram Majithia ਵਿਚਕਾਰ ਵਿਧਾਨ ਸਭਾ ‘ਚ ਤਿੱਖੀ ਤਕਰਾਰ, ਬੱਸ ਹੱਥੋਪਾਈ ਦੀ ਰਹੀ ਕਸਰ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀਰਵਾਰ ਨੂੰ ਹੰਗਾਮੇ ਭਰਪੂਰ ਰਿਹਾ। ਇਸ ਸੈਸ਼ਨ ਦੇ ਦੌਰਾਨ ਜਿੱਥੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੂਰੇ ‍ਆਤਮ ਵਿਸ਼ਵਾਸ ਦੇ ਨਾਲ ਮੁੱਦਿਆਂ ‘ਤੇ ਚਰਚਾ ਕੀਤੀ ਤਾਂ ਉਥੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੇ ‘ਚ ਜ਼ਬਰਦਸਤ ਤਕਰਾਰ ਹੋ ਗਈ। ਇਹ ਤਕਰਾਰ ਉਸ ਬਿਆਨ ‘ਤੇ ਸ਼ੁਰੂ ਹੋਈ, ਜਿਸ ‘ਚ ਸੀਐਮ ਚੰਨੀ ਨੇ ਮਜੀਠੀਆ ਨੂੰ ਨਸ਼ਾ ਤਸਕਰ ਕਿਹਾ।

Punjab Politics : Vidhan Sabha ਤੋਂ ਬਾਹਰ ਆ Navjot Sidhu ਦਾ ਵੱਡਾ ਧਮਾਕਾ || D5 Channel Punjabi

ਨੌਬਤ ਇੱਥੋਂ ਤੱਕ ਪਹੁੰਚ ਗਈ ਕਿ ਮਜੀਠੀਆ ਆਪਣੀ ਸੀਟ ਤੋਂ ਉੱਠ ਕੇ ਸੀਐਮ ਚੰਨੀ ਦੇ ਸਾਹਮਣੇ ਆ ਗਏ, ਜਿੱਥੇ ਨਵਜੋਤ ਸਿੱਧੂ ਅਤੇ ਕੁਲਬੀਰ ਸਿੰਘ ਜੀਰਾ ਨੇ ਉਨ੍ਹਾਂ ਕਿਹਾ ਕਿ ਆਪਣੀ ਸੀਟ ‘ਤੇ ਜਾ ਕੇ ਬੈਠੋ। ਉਥੇ ਹੀ ਮਜੀਠੀਆ ਵੀ ਅੜੇ ਰਹੇ ਤੇ ਉਥੇ ਹੀ ਖੜੇ ਰਹੇ। ਇਸ ਦੌਰਾਨ ਕਾਫ਼ੀ ਦੇਰ ਤੱਕ ਦੋਵੇਂ ਪਾਰਟੀਆਂ ਦੇ ਇਨ੍ਹਾਂ ਨੇਤਾਵਾਂ ਦੇ ‘ਚ ਉੱਚੀ ਆਵਾਜ਼ ‘ਚ ਤੂੰ ਤੂੰ – ਮੈਂ ਮੈਂ ਹੁੰਦੀ ਰਹੀ। ਇਸ ਦੌਰਾਨ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਵੀ ਖਾਮੋਸ਼ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button