PunjabTop News

ਪੰਜਾਬ ਕੈਬਨਿਟ ਮੀਟਿੰਗ ‘ਚ ਹੋਏ ਅਹਿਮ ਫ਼ੈਸਲੇ

ਚੰਡੀਗੜ੍ਹ, 31 ਮਾਰਚ 2023- ਪੰਜਾਬ ਕੈਬਨਿਟ ਮੀਟਿੰਗ ਵਿਚ ਅੱਜ ਅਹਿਮ ਫ਼ੈਸਲੇ ਹੋਏ ਹਨ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਅਮਨ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਮੌਸਮ ਕਾਰਨ ਬਹੁਤ ਸਾਰੀਆਂ ਫਸਲਾਂ ਖਰਾਬ ਹੋ ਗਿਆ ਹਨਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ। 15 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ ਜਿਨਾਂ ਦੀ ਪੂਰੀ ਫਸਲ ਦਾ ਨੁਕਸਾਨ ਹੋਇਆ ਅਤੇ ਬਾਕੀਆਂ ਨੂੰ 6800 ਦਿੱਤਾ ਜਾਵੇਗਾ, ਜਿੰਨਾ ਦਾ 33 ਤੋਂ 75 ਫੀਸਦੀ ਨੁਕਸਾਨ ਹੋਇਆ ਹੈ।

ਧਾਲੀਵਾਲ ਅਤੇ ਅਰੋੜਾ ਨੇ ਦੱਸਿਆ ਕਿ, ਗਿਰਦਾਵਰੀ ਪਿੰਡ ਦੇ ਲੋਕਾਂ ਦੇ ਸਾਹਮਣੇ ਕੀਤੀ ਜਾਵੇਗੀ, ਜਿੰਨਾ ਘਰਾਂ ਦਾ ਵੀ ਨੁਕਸਾਨ ਹੋਇਆ 5200 ਰੁ ਦਿੱਤਾ ਜਾਵੇਗਾ,ਜਿੰਨਾ ਦਾ ਪੂਰੇ ਘਰ ਦਾ ਨੁਕਸਾਨ ਹੋਇਆ ਉਹਨਾਂ ਨੂੰ 1ਲੱਖ 20000 ਦਿੱਤੇ ਜਾਣਗੇ, ਪੰਜਾਬ ਵਿੱਚ ਬਾਸਮਤੀ ਵੱਧ ਤੋਂ ਵੱਧ ਲਗਾਉਣ ਦੀ ਕੌਸ਼ਿਸ ਕੀਤੀ ਜਾਵੇਗੀ।

ਪੰਜਾਬ ਵਿੱਚ ਜੋ ਵੀ ਨਕਲੀ ਦਵਾਈਆਂ ਬਣਾਵੇਗਾ, ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਪੰਜਾਬ ਦੀ ਹੱਦ ਅੰਦਰ ਫ਼ੈਕਟਰੀ ਬੰਦ ਕੀਤੀ ਜਾਵੇਗੀ ਅਤੇ ਜੇ ਬਾਹਰ ਦੀ ਹੋਈ ਤਾਂ ਪੰਜਾਬ ਵਿੱਚ ਦਵਾਈ ਨਹੀਂ ਵੇਚਣ ਦਿੱਤੀ ਜਾਵਗੇ।

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਖੇਤੀ ਪਾਣੀ ਬਿਨਾ ਸੰਭਵ ਨਹੀਂ ਹੈ, ਲੋਕਾਂ ਦੀ ਨਹਿਰੀ ਪਾਣੀ ਤੇ ਨਿਰਭਰਤਾ ਖਤਮ ਹੁੰਦੀ ਜਾ ਰਹੀ ਸੀ ਧਰਤੀ ਹੇਠਲੇ ਪਾਣੀ ਦੀ ਵਰਤੋ ਹੋਣ ਲੱਗ ਗਈ ਸੀ, ਕਿਸਾਨ ਜਿਸ ਨੂੰ ਨਹਿਰੀ ਪਾਣੀ ਦੀ ਲੋੜ ਹੈ ਉਹ ਦੱਸੇਗਾ, ਨਹਿਰੀ ਪਾਣੀ ਉਸ ਦੇ ਖੇਤਾਂ ਤੱਕ ਭੇਜਿਆ ਜਾਵੇਗਾ।

ਪਿਛਲੇ ਸਮੇਂ ਜੋ ਸਮੇਂ ਰਜਿਸਟਰੀ ਰੇਟ ਵਿੱਚ 2ਫੀਸਦੀ ਦਾ ਫ਼ਾਇਦਾ ਹੋਇਆ ਜੋ ਟਾਰਗੇਟ 3950 ਸੀ ਉਹ ਵੱਧ ਕਿ 4100 ਤੋਂ ਵੱਧ ਇੱਕ ਮਹੀਨੇ ਹੋਰ ਵੱਧਣ ਦਾ ਫੈਸਲਾ ਲਿਆ, 30 April ਤੱਕ ਪੁਰਾਣੇ ਰੇਟ ਤੇ ਰਜਿਸਟਰੀ ਕਰਵਾ ਸਕਦਾ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button