PunjabTop News

ਪੰਜਾਬ ਦੀ ਪੌਣੇ 3 ਕਰੋੜ ਆਬਾਦੀ, ਪੌਣੇ 4 ਲੱਖ ਅਸਲਾ ਲਾਇਸੈਂਸ

ਚੰਡੀਗੜ੍ਹ, 12 ਮਾਰਚ 2023- ਪੰਜਾਬ ਵਿਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਹਮੇਸ਼ਾ ਹੀ ਸਵਾਲ ਉੱਠਦੇ ਰਹਿੰਦੇ ਹਨ। ਪਰ, ਕਾਨੂੰਨ ਵਿਵਸਥਾ ਵਿਚਾਲੇ ਪੰਜਾਬ ਦੀ ਆਬਾਦੀ ਦੇ ਨਾਲ ਨਾਲ ਅਸਲਾ ਲਾਇਸੈਂਸਾਂ ਦੀ ਇੱਕ ਸਾਹਮਣੇ ਆਈ ਜਾਣਕਾਰੀ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।

ਜਾਣਕਾਰੀ ਦੇ ਮੁਤਾਬਿਕ, ਸੂਬੇ ਦੀ ਆਬਾਦੀ 2 ਕਰੋੜ 77 ਲੱਖ ਹੈ, ਜਦੋਂਕਿ ਸੂਬੇ ਦੇ 3 ਲੱਖ 73 ਹਜ਼ਾਰ ਤੋਂ ਵੱਧ ਅਸਲਾ ਲਾਇਸੈਂਸ ਹਨ। ਇਸ ਦੇ ਨਾਲ ਹੀ ਸੂਚਨਾ ਇਹ ਵੀ ਹੈ ਕਿ, ਸੂਬਾ ਸਰਕਾਰ ਨੇ ਸਖ਼ਤੀ ਵਿਖਾਉਂਦੇ ਹੋਏ ਕਰੀਬ 813 ਲਾਇਸੈਂਸਾਂ ਨੂੰ ਰੱਦ ਵੀ ਕਰ ਦਿੱਤਾ ਗਿਆ ਹੈ।

ਅਜਨਾਲੇ ਵਾਲੀ ਘਟਨਾ ਨੇ ਪੰਜਾਬ ਤੇ ਕਾਫ਼ੀ ਜਿਆਦਾ ਮਾੜਾ ਪ੍ਰਭਾਵ ਪਾਇਆ ਹੈ, ਕਿਉਂਕਿ ਵੱਡੇ ਪੱਧਰ ਤੇ ਮੀਡੀਆ ਵੱਲੋਂ ਇਹੋ ਵਿਖਾਇਆ ਗਿਆ ਕਿ, ਇੱਕ ਫਿਰਕੇ ਵੱਲੋਂ ਥਾਣੇ ਤੇ ਹੀ ਹਥਿਆਰਾਂ ਦੇ ਜ਼ੋਰ ਤੇ ਕਬਜ਼ਾ ਕਰ ਲਿਆ ਗਿਆ।

ਦੂਜੇ ਪਾਸੇ, ਜਾਣਕਾਰੀ ਇਹ ਵੀ ਹੈ ਕਿ, ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਦੋ ਪ੍ਰਾਈਵੇਟ ਸੁਰੱਖਿਆ ਕਰਮੀਆਂ ਦੇ ਤੇ ਜੰਮੂ ਪ੍ਰਸਾਸ਼ਨ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆ ਉਨ੍ਹਾਂ ਦੇ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button