Breaking NewsD5 specialNewsPunjab

ਪੰਜਾਬੀ ਨੇ ਮੋਮਬੱਤੀ ਨਾਲ ਲਏ ਪੰਗੇ, ਬਣਾਇਆ ਨਵਾਂ ਰਿਕਾਰਡ, ਫੇਰ ਕੀਤਾ ਸਾਬਿਤ, ਪੁੱਠਾ ਚੱਲਦਾ ਪੰਜਾਬੀਆਂ ਦਾ ਦਿਮਾਗ (ਵੀਡੀਓ)

ਲੁਧਿਆਣਾ: ਪੰਜਾਬੀ ਜੁਗਾੜ ਲਾਉਣ ‘ਚ ਸਭ ਤੋਂ ਅੱਗੇ ਮੰਨੇ ਜਾਂਦੇ ਨੇ ਚਾਹੇ ਬਾਹਰ ਵਿਦੇਸ਼ਾਂ ‘ਚ ਹੋਣ ਜਾ ਫਿਰ ਆਪਣੇ ਹੀ ਮੁਲਕ ‘ਚ। ਅਜਿਹੀ ਹੀ ਨਵੀਂ ਕਾਢ ਲੁਧਿਆਣਾ ਦੇ ਜੀ ਐੱਨ ਈ ਕਾਲਜ ਦੇ ਦੋ ਵਿਦਿਆਰਥੀਆਂ ਨੇ ਕੱਢੀ ਹੈ। ਜਿਸ ‘ਚ ਬਿਨ੍ਹਾਂ ਬਿਜਲੀ ਤੋਂ ਕਿਸੇ ਵੀ ਥਾਂ ‘ਤੇ ਬੈਠੇ ਮੋਮਬੱਤੀ ਦੀ ਸਹਾਇਤਾ ਨਾਲ ਆਪਣਾ ਮੋਬਾਇਲ ਚਾਰਜ ਕਰ ਸਕਦੇ ਹੋ।

Read Also ਕਹਿੰਦੇ ਪੰਜਾਬੀ ਜਗਾੜੀ ਹੁੰਦੇ ਨੇ, ਬੰਦੇ ਨੇ ਆਪਣੇ ਕੋਠੇ ‘ਤੇ ਹੀ ਉਤਾਰ ਲਿਆ ਜਹਾਜ਼! ਦੂਰ ਦੂਰ ਤੋਂ ਦੇਖਣ ਆਏ ਲੋਕ (ਵੀਡੀਓ)

ਇਸ ਪ੍ਰੋਜੈਕਟ ਨੂੰ ਬਣਾਉਣ ਲਈ ਸਾਨੂੰ ਬਹੁਤੇ ਪੈਸੇ ਖਰਚਣ ਦੀ ਵੀ ਲੋੜ ਨਹੀਂ ਹੈ।ਤੁਸੀ ਕੰਪਿਊਟਰ ‘ਚ ਵਰਤੇ ਜਾਣ ਵਾਲੇ ਫਾਲਤੂ ਸਮਾਨ ਨਾਲ ਹੀ ਇਸ ਜੁਗਾੜ ਨੂੰ ਤਿਆਰ ਕਰ ਸਕਦੇ ਹੋ। ਇਸ ਸਾਰੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਅਮਨਦੀਪ ‘ਤੇ ਗਗਨਦੀਪ ਨੇ ਦੱਸਿਆ ਕੇ ਇਸ ਜੁਗਾੜ ਨੂੰ ਤਿਆਰ ਕਰਨ ‘ਚ ਸਖ਼ਤ ਮਿਹਨਤ ਲੱਗੀ ਹੈ।

ਉਨ੍ਹਾ ਕਿਹਾ ਕਿ ਕੁਝ ਫਾਲਤੂ ਸਮਾਨ ਦੀ ਮਦਦ ਤੇ ਮੋਮਬੱਤੀ ਦੀ ਹੀਟ ਨਾਲ ਅਸੀਂ ਮੋਬਾਇਲ ਚਾਰਜ ਕਰ ਸਕਦੇ ਹਾਂ। ਇਹ ਬਿਜਲੀ ਬਚਾਉਣ ਦਾ ਵੀ ਇੱਕ ਵਧੀਆ ਸਾਧਨ ਮੰਨਿਆ ਗਿਆ ਹੈ। ਕਿਸੇ ਵੇਲੇ ਘਰ ‘ਚ ਲਾਇਟ ਨਾ ਹੋਵੇ ਅਸੀਂ ਮੋਮਬੱਤੀ ਦੀ ਮਦਦ ਨਾਲ ਫੋਨ ਚਾਰਜ ਕਰ ਸਕਦੇ ਹਾਂ। ਨੌਜਾਵਨ ਨੇ ਅਜਿਹੇ ਪ੍ਰੋਜੈਕਟ ਬਣਾ ਕੇ ਸਾਡਾ ਮਾਣ ਵਧਾਇਆ ਹੈ। ਅੱਜ ਲੋੜ ਹੈ ਸਾਡੀਆਂ ਸਰਕਾਰਾਂ ਨੂੰ ਅੱਗੇ ਆ ਕੇ ਅਜਿਹੇ ਪ੍ਰੋਜੈਕਟ ਬਣਾਉਣ ਵਾਲੇ ਨੌਜਵਾਨਾਂ ਦਾ ਮਾਣ ਵਧਾਉਣ ਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button