Breaking NewsD5 specialNewsPunjab

ਕਹਿੰਦੇ ਪੰਜਾਬੀ ਜਗਾੜੀ ਹੁੰਦੇ ਨੇ, ਬੰਦੇ ਨੇ ਆਪਣੇ ਕੋਠੇ ‘ਤੇ ਹੀ ਉਤਾਰ ਲਿਆ ਜਹਾਜ਼! ਦੂਰ ਦੂਰ ਤੋਂ ਦੇਖਣ ਆਏ ਲੋਕ (ਵੀਡੀਓ)

ਜਲੰਧਰ : ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਜੇਕਰ ਸ਼ੌਕ ਦੀ ਗੱਲ ਕਰੀਏ ਤਾਂ ਗੱਲ ਪੰਜਾਬੀਆਂ ਦੀ ਨਾ ਕਰੀਏ ਇਹ ਕਦੇ ਹੋ ਨਹੀਂ ਸਕਦਾ। ਆਪਣੇ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਉਣ ਅਤੇ ਸ਼ੌਕ ਪੂਰੇ ਕਰਨ ਲਈ ਮਸ਼ਹੂਰ ਪੰਜਾਬੀ ਕਈ ਵਾਰ ਕੁਝ ਅਜਿਹਾ ਕਰ ਜਾਂਦੇ ਹਨ ਜਿਸ ਨੂੰ ਦੇਖ ਕੇ ਸਾਰੀ ਦੁਨੀਆ ਹੈਰਾਨ ਰਹਿ ਜਾਂਦੀ ਹੈ।

ਅਜਿਹਾ ਹੀ ਕੁਝ ਕੀਤਾ ਜਲੰਧਰ ਤੋਂ ਕਰੀਬ ਪੈਂਤੀ ਕਿਲੋਮੀਟਰ ਦੂਰ ਪਿੰਡ ਉੱਪਲ ਭੂਪਾ ਵਿੱਚ ਇੱਕ 76 ਵਰ੍ਹਿਆਂ ਦੇ ਐਨਆਰਆਈ ਨੇ। ਜਿਸ ਨੇ 1969 ਵਿੱਚ ਪਹਿਲੀ ਵਾਰ ਇੰਗਲੈਂਡ ਜਾਣ ਵਾਸਤੇ ਏਅਰ ਇੰਡੀਆ ਦੀ ਫਲਾਈਟ ‘ਚ ਉਡਾਣ ਭਰੀ ਸੀ ਅਤੇ ਉਹ ਜਹਾਜ਼ ਉਸ ਨੂੰ ਇਸ ਕਦਰ ਪਸੰਦ ਆਇਆ ਕਿ ਉਹਨੇ 1999 ਵਿੱਚ ਉਸ ਨੇ ਆਪਣੀ ਕਰੀਬ ਦੋ ਕਨਾਲ ਦੀ ਕੋਠੀ ਦੇ ਉੱਪਰ ਏਅਰ ਇੰਡੀਆ ਦੇ ਉਸ ਜਹਾਜ਼ ਦਾ ਮਾਡਲ ਬਣਵਾ ਦਿੱਤਾ। ਇਹੀ ਨਹੀਂ ਕਰੀਬ 72 ਫੁੱਟ ਲੰਬਾ ਇਹ ਜਹਾਜ਼ ਕੁਝ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਇਸ ਦੇ ਵਿੱਚ ਦੋ ਬੈੱਡਰੂਮ, ਦੋ ਬਾਥਰੂਮ ਅਤੇ ਬੈਠਣ ਲਈ ਵੱਖਰੀ ਗੈਲਰੀ ਵੀ ਤਿਆਰ ਕੀਤੀ ਗਈ।

Read Also ਜਹਾਜ਼ ‘ਚ ਗਈ ਕੁੜੀ ਡੱਬੇ ‘ਚ ਬੰਦ ਹੋਕੇ ਦੁਬਈ ਤੋਂ ਮੁੜੀ, ਦੇਖੋ ਰੇਗਿਸਤਾਨਾਂ ਦੀ ਧਰਤੀ ਨੇ ਕਿਵੇਂ ਨਿਗਲੀ ਪੰਜਾਬਣ (ਵੀਡੀਓ)

ਇਸ ਘਰ ਦੇ ਮਾਲਕ ਸੰਤੋਖ ਸਿੰਘ ਦਾ ਕਹਿਣਾ ਹੈ ਕਿ ਉਹ 1969 ਵਿੱਚ ਪੰਜਾਬ ਤੋਂ ਇੰਗਲੈਂਡ ਗਏ ਸੀ ਅਤੇ ਉੱਥੇ ਜਾ ਕੇ ਹੀ ਵੱਸ ਗਏ। ਜਿਸ ਤੋਂ ਬਾਅਦ ਭਾਰਤ ਉਹ ਆਪਣੇ ਪਿੰਡ ਕਦੀ ਕਦੀ ਘੁੰਮਣ ਵਾਸਤੇ ਆਉਂਦੇ ਸੀ ਪਰ ਇਸ ਵਿੱਚ ਉਨ੍ਹਾਂ ਨੇ 1999 ਵਿੱਚ ਸੋਚਿਆ ਕਿ ਜਿਸ ਕੰਪਨੀ ਦੇ ਜਹਾਜ਼ ਵਿੱਚ ਉਨ੍ਹਾਂ ਨੇ ਜ਼ਿੰਦਗੀ ‘ਚ ਪਹਿਲੀ ਵਾਰੀ ਸਫ਼ਰ ਕੀਤਾ ਸੀ ਕਿਉਂ ਨਾ ਉਸ ਕੰਪਨੀ ਦੇ ਜਹਾਜ਼ ਨੂੰ ਆਪਣੀ ਛੱਤ ਤੇ ਹੀ ਬਣਵਾ ਦਿੱਤਾ ਜਾਵੇ।

ਫਿਰ ਕੀ ਸੀ ਆਪਣਾ ਸ਼ੌਕ ਪੂਰਾ ਕਰਨ ਦੀ ਲਾਲਸਾ ਅਤੇ ਦੁਨੀਆਂ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਸੰਤੋਖ ਸਿੰਘ ਨੇ ਆਪਣੀ ਛੱਤ ਉੱਤੇ ਇਹ ਜਹਾਜ਼ ਬਣਵਾ ਦਿੱਤਾ । ਉਨ੍ਹਾਂ ਦੱਸਿਆ ਕਿ ਇਸ ਜਹਾਜ਼ ਨੂੰ ਬਣਨ ਵਿੱਚ ਕਰੀਬ ਤਿੰਨ ਸਾਲ ਲੱਗੇ ਅਤੇ ਉਸ ਵਕਤ ਕਰੀਬ ਵੀਹ ਲੱਖ ਰੁਪਏ ਦਾ ਖਰਚਾ ਆਇਆ ਅੱਜ ਇਹ ਜ਼ਹਾਜ ਸਿਰਫ ਪੰਜਾਬ ਵਿੱਚ ਬਲਕਿ ਪੂਰੀ ਦੁਨੀਆਂ ਵਿੱਚ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਪਿੰਡ ਤੋਂ ਕਰੀਬ 2 ਕਿਲੋਮੀਟਰ ਦੂਰੋਂ ਦਿਖਾਈ ਦਿੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button