IndiaTop News

ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਸੱਪ ਤੋਂ ਡੰਗਵਾ ਕੇ ਉਤਾਰਿਆ ਮੌਤ ਦੇ ਘਾਟ

ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼  ਦੇ ਸ਼ਹਿਰ ਮੇਰਠ ਵਿਖੇ ਇਕ ਪਤਨੀ ਵਲੋਂ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਸੱਪ ਤੋਂ ਡੰਗਵਾ  ਕੇ ਮਰਵਾਉਣ ਦਾ ਪਤਾ ਚੱਲਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਮੇਰਠ  ਵਿਖੇ ਜੋ ਇਕ ਪਤਨੀ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਸੱਪ ਫੜਨ ਵਾਲਿਆਂ ਨੂੰ ਬੁਲਾ ਕੇ ਪਤੀ ਦੇ ਬਿਸਤਰੇ ਵਿਚ ਜਹਿਰੀਲਾ ਸੱਪ ਛੱਡ ਕੇ ਉਸਨੂੰ ਡੰਗ ਮਰਵਾਉਣ ‘ਤੇ ਮੌਤ  ਦੇ ਘਾਟ ਉਤਾਰਿਆ ਗਿਆ ਹੈ ਵਿਚ ਪਤਨੀ ਦੀ ਪਛਾਣ ਦਾਮਿਨੀ ਅਤੇ ਜਿਸ ਵੈਨ ਡਰਾਈਵਰ ਦੇ ਪ੍ਰੇਮ ਜਾਲ ਵਿਚ ਫਸ ਕੇ ਅਜਿਹਾ ਕੰਮ ਕੀਤਾ ਗਿਆ ਹੈ ਦੀ ਪਛਾਣ ਤੁਸ਼ਾਰ ਦੇ ਤੌਰ ‘ਤੇ ਹੋਈ ਹੈ ।
ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਜਦੋਂ ਪੁਲਸ  ਵਲੋਂ ਮੌਤ ਦੇ ਘਾਟ ਉਤਰੇ ਵਿਅਕਤੀ ਅਤੁਲ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਪੁਲਸ ਨੂੰ ਦਿੱਤੇ ਗਏ ਬਿਆਨ ਵਿਚ ਕੁੱਝ ਸ਼ੱਕ ਜਿਹਾ ਹੋਇਆ, ਜਿਸ ਤੇ ਜਦੋਂ ਪੁਲਸ ਵਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਸਾਰੀ ਗੱਲਬਾਤ ਦੱਸੀ । ਇਸੇ ਤਰ੍ਹਾਂ ਦਾਮਿਨੀ ਦੇ ਕਾਲ ਰਿਕਾਰਡ ਚੈਕ ਕਰਨ ‘ਤੇ ਤੁਸ਼ਾਰ ਦੇ ਫੋਨ ‘ਤੇ ਵੀ ਜਿ਼ਆਦਾ ਗੱਲਬਾਤ ਕਰਨ ਦਾ ਰਿਕਾਰਡ ਪਾਇਆ ਗਿਆ । ਜਿਸ ‘ਤੇ ਜਦੋਂ ਪੁਲਸ ਨੇ ਦਾਮਿਨੀ ਦੇ ਪ੍ਰੇਮੀ ਤੁਸ਼ਾਰ ਤੋਂ ਪੁੱਛਗਿੱਛ ਕੀਤੀ ਤਾਂ ਸਾਰਾ ਸੱਚ ਸਾਹਮਣੇ ਆਇਆ ।
ਮੇਰਠ ਦੀ ਪੁਲਸ ਵਲੋਂ ਦਾਮਿਨੀ, ਤੁਸ਼ਾਰ ਅਤੇ ਸੱਪ ਫੜਨ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ ਮਾਨਯੋਗ ਅਦਾਲਤ  ਵਿਚ ਪੇਸ਼ ਕਰਕੇ ਸਾਰਿਆਂ ਨੂੰ ਜੇਲ ਭਿਜਵਾ ਦਿੱਤਾ ਹੈ ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button