Breaking NewsD5 specialIndiaNewsPoliticsPunjab

ਪ੍ਰਕਾਸ਼ ਸਿੰਘ ਬਾਦਲ ‘ਤੇ ਜੁੱਤੀ ਸੁੱਟਣ ਵਾਲੇ ਦਾ ਕੀ ਬਣਿਆ?

ਮਲੋਟ : ਪੰਜਾਬ ਵਿਧਾਨ ਸਭਾ ਦੀਆਂ 2017 ਚੋਣਾਂ ਦੇ ਪ੍ਰਚਾਰ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਜੁੱਤੀ ਸੁੱਟਣ ਵਾਲੇ ਗੁਰਬਚਨ ਸਿੰਘ ਦਾ ਮਾਮਲਾ ਇੱਕ ਵਾਰ ਫਿਰ ਤੋਂ ਗਰਮਾ ਗਿਆ ਹੈ। ਅਸਲ ਵਿੱਚ ਗੁਰਬਚਨ ਸਿੰਘ ਨੂੰ ਜੁੱਤੀ ਮਾਮਲੇ ਵਿੱਚ ਮਲੋਟ ਦੀ ਅਦਾਲਤ ਨੇ ਚੁੱਪ ਚਪੀਤੇ 2 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਇਹ ਸਜ਼ਾ ਅੱਜ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਸੁਣਾਈ ਗਈ ਪਰ ਇਸ ਦੀ ਸੂਚਨਾ ਨਾ ਤਾਂ ਸਰਕਾਰ ਅਤੇ ਨਾ ਹੀ ਕਿਸੇ ਸੰਤਰੀ ਮੰਤਰੀ ਵੱਲੋਂ ਜਨਤਕ ਕੀਤੀ ਗਈ। ਖਬਰਾਂ ਇਹ ਵੀ ਨੇ ਕਿ ਹੁਣ ਗੁਰਬਚਨ ਸਿੰਘ ਦਾ ਪਰਿਵਾਰ ਉਨ੍ਹਾਂ ਦੀ ਸਜ਼ਾ ਮੁਆਫੀ ਲਈ ਉਪਰਲੀ ਅਦਾਲਤ ਵਿੱਚ ਅਪੀਲ ਕਰਨ ਦੇ ਯਤਨ ਰਿਹਾ ਹੈ ਪਰ ਫਿਲਹਾਲ ਨਾ ਤਾਂ ਪਰਿਵਾਰ ਅਤੇ ਨਾ ਹੀ ਗੁਰਬਚਨ ਸਿੰਘ ਦਾ ਵਕੀਲ ਹੀ ਮੀਡੀਆ ਸਾਹਮਣੇ ਆਉਣ ਨੂੰ ਤਿਆਰ ਹਨ।

Read Also ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ

ਗੁਰਬਚਨ ਸਿੰਘ ਸਾਬਕਾ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਦੇ ਭਰਾ ਹਨ। ਦੱਸ ਦਈਏ ਕਿ ਵਿਧਾਨ ਸਭਾ ਚੋਣਾਂ 2017 ਦੇ ਚੋਣ ਪ੍ਰਚਾਰ ਦੌਰਾਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਦੇ ਪਿੰਡ ਰੱਤਾ ਖੇੜਾ ਵਿੱਚ ਰੈਲੀ ਕਰ ਰਹੇ ਸਨ ਤਾਂ ਗੁਰਬਚਨ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਵਗਾਹ ਮਾਰੀ। ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਅੱਖ ਕੋਲ ਜਾ ਵੱਜੀ, ਜਿਸ ਕਾਰਨ ਪ੍ਰਕਾਸ਼ ਸਿੰਘ ਬਾਦਲ ਦੀ ਐਨਕ ਵੀ ਨੁਕਸਾਨੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਗੁਰਬਚਨ ਸਿੰਘ ਨੂੰ ਗ੍ਰਿਫਤਾਰ ਕਰ, ਉਨ੍ਹਾਂ ਖਿਲਾਫ ਮੁਕਤਸਰ ਦੇ ਥਾਣਾ ਕਬਰਵਾਲਾ ਵਿੱਚ ਮਾਮਲਾ ਦਰਜ ਕਰ ਲਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button