ਪੂਰੇ ਪਿੰਡ ਨੇ ਭਰੀ ਗਵਾਹੀ, ਪੁਲਿਸ ਵੀ ਨਾਲ ਮਿਲੀ ! (ਵੀਡੀਓ)
ਫਿਰੋਜ਼ਪੁਰ : ਗੁਟਕਾ ਸਾਹਿਬ ਦੀ ਸੁੰਹ ਚੁੱਕ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲੀ, ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰਨ ਦਾ ਰਾਗ ਵੀ ਵੱਡੇ ਪੱਧਰ ਤੇ ਅਲਾਪਿਆ ਗਿਆ ਅਤੇ ਹੁਣ ਪੰਚਾਇਤੀ ਚੋਣਾਂ ਆਉਣ ਤੇ ਵੀ ਪਿੰਡਾਂ ਚ ਇਹੋ ਦਾਅਵੇ ਮੁੜ ਦੋਰਾਹੇ ਜਾਂ ਰਹੇ ਨੇ ਪਰ ਇਹਨਾਂ ਦਾਅਵਿਆਂ ਦੀ ਪੋਲ ਖੋਲ ਰਿਹਾ ਹੈ। ਜ਼ਿਲਾ ਫਿਰੋਜ਼ਪੁਰ ਦਾ ਪਿੰਡ ਜੈਮਲ ਵਾਲਾ ਜਿਥੇ ਸ਼ਰੇਆਮ ਵਿਕ ਰਿਹਾ ਨਸ਼ਾ ਕਈ ਘਰਾਂ ਨੂੰ ਤਬਾਹ ਕਰ ਗਿਆ ਅਤੇ ਕਈ ਤਬਾਹੀ ਕੰਢੇ ਆਣ ਖੜੇ ਹਨ। ਜਿਸ ਤੋਂ ਤੰਗ ਆਏ ਪਿੰਡ ਵਾਸੀਆਂ ਨੇ ਇਕੱਠੇ ਹੋ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ।
Read Also ਸੁੰਦਰ ਗੁਟਕਾ ਸਾਹਿਬ, ਕੂੜੇ ‘ਚ ਸੁੱਟ, ਲਾੲੀ ਅੱਗ
ਇਸ ਮੌਕੇ ਜੋ ਸਭ ਤੋਂ ਦੁਖੀ ਨਜ਼ਰ ਆਈਆਂ, ਉਹ ਸੀ ਆਪਣੇ ਪੁੱਤ ਨਸ਼ੇ ਦੀ ਭੇਂਟ ਚੜਦਾ ਦੇਖ ਚੁੱਕੀਆਂ ਮਾਵਾਂ ਜਿਨ੍ਹਾਂ ਦੇ ਬੋਲ੍ਹਾਂ ਵਿੱਚ ਰੋਸਾ ਅਤੇ ਗੁੱਸਾ ਦੋਵੇਂ ਸੀ। ਲੋਕਾਂ ਦਾ ਇਲਜ਼ਾਮ ਹੈ ਕਿ ਪਿੰਡ ਵਿੱਚ ਹੀ ਬੈਠੇ ਨਸ਼ਾ ਤਸਕਰ ਉਨ੍ਹਾਂ ਦੇ ਛੋਟੇ ਛੋਟੇ ਬੱਚਿਆਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰਵਾ ਰਹੇ ਹਨ। ਉਧਰ ਜਦੋਂ ਇਸ ਮਾਮਲੇ ਤੇ ਪੱਤਰਕਾਰਾਂ ਵੱਲੋਂ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੀਡੀਆ ਦੇ ਕੈਮਰੇ ਤੋਂ ਅੱਖ ਬਚਾ ਕੇ ਭੱਜਦੇ ਨਜ਼ਰ ਆਏ। ਮਾਮਲਾ ਗੰਭੀਰ ਵੀ ਹੈ ਤੇ ਹੈਰਾਨ ਕਰਨ ਵਾਲਾ ਵੀ ਪਰ ਸਰਕਾਰ ਨੂੰ ਸ਼ਾਇਦ ਇਹ ਸਭ ਨਜ਼ਰ ਨਹੀਂ ਆ ਰਿਹਾ ਹੈ। ਇਸੇ ਲਈ ਸਰਕਾਰ ਦੇ ਵਜ਼ੀਰ ਹਰ ਵਾਰ ਪੰਜਾਬ ਵਿੱਚੋਂ ਨਸ਼ਾ ਘੱਟ ਹੋਣ ਦੀ ਦੁਹਾਈ ਦੇ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.