Breaking NewsD5 specialNewsPunjab

ਪੁੱਤ ਨੂੰ ਵਿਦੇਸ਼ ਭੇਜਣ ਲਈ ਕੀਤਾ ਅਜਿਹਾ ਕੰਮ (ਵੀਡੀਓ)

ਨਾਭਾ : ਪੰਜਾਬ ਸਰਕਾਰ ਵਲੋਂ ਬੇਸ਼ੱਕ ਕਿਸਾਨੇ ਦੇ ਕਰਜ਼ਾ ਮੁਆਫ਼ ਕੀਤੇ ਜਾ ਰਹੇ ਨੇ ਪਰ ਫਿਰ ਵੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਤਾਜਾ ਮਾਮਲਾ ਨਾਭਾ ਬਲਾਕ ਦੇ ਪਿੰਡ ਸੰਗਤਪੁਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬੂਟਾ ਸਿੰਘ ਨਾਮ ਦੇ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ, ਜੋ ਕਿ ਪਿੰਡ ਦਾ ਸਰਪੰਚ ਵੀ ਸੀ। ਉਸ ਨੇ ਬੈਂਕਾਂ ਅਤੇ ਆੜ੍ਹਤੀਆਂ ਤੋਂ ਇਲਾਵਾ ਡੇਅਰੀ ਫਾਰਮ ਤੋਂ ਲੱਖਾਂ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ ਅਤੇ ਕਰਜ਼ਾ ਨਾ ਉਤਾਰਨ ਦੀ ਸੂਰਤ ਵਿੱਚ ਉਸ ਨੇ ਜ਼ਹਿਰੀਲੀ ਚੀਜ਼ ਖਾ ਕੇ ਮੌਤ ਨੂੰ ਗਲੇ ਲਗਾ ਲਿਆ। ਕਿਸਾਨ ਕੋਲ ਕਰੀਬ 6 ਕਿੱਲੇ ਜਮੀਨ ਦੀ ਸੀ ਮ੍ਰਿਤਕ ਕਿਸਾਨ ਆਪਣੇ ਪਿੱਛੇ 2 ਲੜਕੇ ਤੇ ਪਤਨੀ ਨੂੰ ਛੱਡ ਗਿਆ ਹੈ ਇੱਕ ਲੜਕਾ ਉਸ ਨੇ ਦੁਬਈ ਵਿਖੇ ਭੇਜਿਆ ਸੀ। ਉਸ ਤੇ ਵੀ ਲੱਖਾਂ ਰੁਪਏ ਖਰਚ ਕੀਤੇ ਸਨ ਪਰ ਉਸ ਦੀ ਬਾਹਰ ਸੈਟਿੰਗ ਨਾ ਹੋਣ ਕਾਰਨ ਉਹ ਵਾਪਸ ਆ ਗਿਆ ਸੀ ਮ੍ਰਿਤਕ ਕਿਸਾਨ ਨੇ ਆਪਣੇ ਲੜਕੇ ਨੂੰ ਬਾਹਰ ਭੇਜਣ ਦੇ ਬਦਲੇ 15 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਸੀ ਤੇ ਉਸ ਦੇ ਸਿਰ ਲਗਪਗ 40 ਲੱਖ ਦਾ ਕਰਜ਼ਾ ਸੀ।

Read Also ਕਿਸਾਨ ਖ਼ੁਦਕੁਸ਼ੀਆਂ ਦੇ ਮਾਮਲੇ ‘ਤੇ ਬੋਲੇ ਸੁਖਪਾਲ ਖਹਿਰਾ

ਇਸ ਮੌਕੇ ਤੇ ਪਿੰਡ ਵਾਸੀ ਨੇ ਕਿਹਾ ਕਿ ਸਰਪੰਚ ਦੇ ਉੱਪਰ ਬਹੁਤ ਕਰਜ਼ਾ ਸੀ ਇਸ ਨੇ ਬੈਂਕਾਂ ਅਤੇ ਬਾਅਦ ਵਿੱਚ ਆਪਣੇ ਲੜਕੇ ਨੂੰ ਬਾਹਰ ਭੇਜਣ ਦੇ ਬਦਲੇ ਕਰਜ਼ਾ ਚੁੱਕਿਆ ਸੀ ਅਤੇ ਕਰਜ਼ਾ ਨਾ ਉਤਾਰ ਦੀ ਸੂਰਤ ਵਿੱਚ ਇਸ ਨੇ ਆਤਮ ਹੱਤਿਆ ਕਰ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕਿਸਾਨ ਨੂੰ ਕਰਜ਼ਾ ਮੁਕਤ ਕੀਤਾ ਜਾਵੇ। ਪੰਜਾਬ ਸਰਕਾਰ ਇਕ ਪਾਸੇ ਤਾਂ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਪੱਬਾ ਪਾਰ ਹੋਈ ਪਈ ਹੈ ਪਰ ਦੂਜੇ ਪਾਸੇ ਕਿਸਾਨਾਂ ਨੂੰ ਕਰਜ਼ੇ ਦਾ ਦੇਂਤ ਨਿੱਗਲਦਾ ਹੀ ਜਾ ਰਿਹਾ ਹੈ। ਕਿਸਾਨਾਂ ਨੂੰ ਇਸ ਬੋਝ ਤੋਂ ਬਾਹਰ ਕੱਢਣ ਲਈ ਸਰਕਾਰਾਂ ਲਈ ਇੱਕ ਵੱਡੀ ਚੌਣਤੀ ਬਣਦਾ ਜਾ ਰਿਹਾ ਹੈ। ਹੁਣ ਵੇਖਣਾ ਹੋਵਗਾ ਇਸ ਪੀੜਤ ਪਰਿਵਾਰ ਦੀ ਫਰਿਆਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਦੋਂ ਸੁਣਦੇ ਨੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button