Breaking NewsD5 specialEntertainmentNews

ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਪ੍ਰੇਸ਼ਾਨ ਸ਼ਿਲਪਾ ਸ਼ੈੱਟੀ, ਟਾਲੀ ਸੁਪਰ ਡਾਂਸਰ ਦੀ ਸ਼ੂਟਿੰਗ

ਮੁੰਬਈ : ਬਾਲੀਵੁਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਮਸ਼ਹੂਰ ਬਿਜਨੈਸਮੈਨ ਰਾਜ ਕੁੰਦਰਾ ਨੂੰ ਕਰਾਇਮ ਬ੍ਰਾਂਚ ਨੇ ਸੋਮਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਹੈ। ਰਾਜ ਕੁੰਦਰਾ ‘ਤੇ ਅਸ਼ਲੀਲ ਫਿਲਮ ਬਣਾਉਣ ਅਤੇ ਉਨ੍ਹਾਂ ਨੂੰ ਕੁਝ ਐਪਸ ‘ਤੇ ਦਿਖਾਉਣ ਦਾ ਇਲਜ਼ਾਮ ਹੈ। ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਸ਼ਿਲਪਾ ਸ਼ੈੱਟੀ ਕਾਫ਼ੀ ਪ੍ਰੇਸ਼ਾਨ ਹੈ ਜਿਸਦੇ ਚੱਲਦਿਆਂ ਉਨ੍ਹਾਂ ਨੇ ਡਾਂਸ ਰਿਐਲਿਟੀ ਸ਼ੋਅ ਸੁਪਰ ਡਾਂਸਰ ਦੀ ਸ਼ੂਟਿੰਗ ਟਾਲ ਦਿੱਤੀ ਹੈ।

ਲਓ ਜੀ,ਕਿਸਾਨਾਂ ਨੇ ਘੇਰ ਲਿਆ ਨਵਜੋਤ ਸਿੱਧੂ || D5 Channel Punjabi

ਖਬਰਾਂ ਮੁਤਾਬਕ ਦੱਸਿਆ ਗਿਆ ਹੈ ਕਿ ਸੋਮਵਾਰ ਤੱਕ ਇਹ ਤੈਅ ਸੀ ਕਿ ਅੱਜ ਸ਼ਿਲਪਾ ਸ਼ੈੱਟੀ ਬਤੋਰ ਜੱਜ ਡਾਂਸ ਰਿਐਲਿਟੀ ਸ਼ੋਅ ਸੁਪਰ ਡਾਂਸਰ ਦੇ ਚੌਥੇ ਸੀਜ਼ਨ ਦੇ ਦੋ ਐਪੀਸੋਡਸ ਦੀ ਸ਼ੂਟਿੰਗ ਕਰੇਗੀ ਪਰ ਜਿਵੇਂ ਹੀ ਰਾਤ ਨੂੰ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਦੀ ਖ਼ਬਰ ਆਈ, ਸ਼ਿਲਪਾ ਸ਼ੈੱਟੀ ਨੇ ਸ਼ੋਅ ਦੀ ਸ਼ੂਟਿੰਗ ਕਰਨ ਦਾ ਇਰਾਦਾ ਬਦਲ ਦਿੱਤਾ। ਮਿਲੀ ਜਾਣਕਾਰੀ ਮੁਤਾਬਕ  ਬਦਲੇ ਹੋਏ ਹਾਲਾਤ ਨੂੰ ਦੇਖਦੇ ਹੋਏ ਹੁਣ ਸ਼ਿਲਪਾ ਸ਼ੈੱਟੀ ਦੇ ਬਿਨ੍ਹਾਂ ਹੀ ਸ਼ੋਅ ਦੇ ਹੋਰ ਦੋ ਜੱਜਾਂ – ਗੀਤਾ ਕਪੂਰ ਅਤੇ ਅਨੁਰਾਗ ਬਾਸੁ ਦੇ ਨਾਲ ਸ਼ੋਅ ਦੀ ਸ਼ੂਟਿੰਗ ਹੋ ਰਹੀ ਹੈ।

ਬੇਅੰਤ ਤੇ ਲਵਪ੍ਰੀਤ ਮਾਮਲੇ ‘ਚ ਕੈਨੇਡਾ ਤੋਂ ਵੱਡੀ ਖ਼ਬਰ,ਟਰੂਡੋ ਨੇ ਲਿਆ ਵੱਡਾ ਐਕਸ਼ਨ ! D5 Channel Punjabi

ਪਤੀ ਰਾਜ ਕੁੰਦਰਾ ਨੂੰ ਪੋਰਨੋਗ੍ਰਾਫੀ ਵੀਡੀਓ ਬਣਾਉਣ ਦੇ ਮਾਮਲੇ ‘ਚ ਮੁੰਬਈ ਦੀ ਕਰਾਇਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਦੇ ਖਿਲਾਫ ਉਨ੍ਹਾਂ ਦੇ ਕੋਲ ਸਮਰੱਥ ਸਬੂਤ ਹਨ। ਕਰਾਇਮ ਬ੍ਰਾਂਚ ਮੁਤਾਬਕ ਰਾਜ ਕੁੰਦਰਾ ਨੇ ਇਸ ਬਿਜਨੈਸ ‘ਚ 10 ਕਰੋੜ ਰੁਪਏ ਲਗਾਏ ਸਨ। ਕਰਾਇਮ ਬ੍ਰਾਂਚ ਮੁਤਾਬਕ ਇਹ ਫਰਵਰੀ ‘ਚ ਹੀ ਸਾਫ਼ ਹੋ ਗਿਆ ਸੀ ਕਿ ਕੁੰਦਰਾ ਕੇਂਦਰਿਨ ਕੰਪਨੀ ਨਾਲ ਜੁੜੇ ਹੋਏ ਸਨ ਪਰ ਸਿੱਧਾ ਲਿੰਕ ਨਾ ਹੋਣ ਨਾਲ ਕਰਾਇਮ ਬ੍ਰਾਂਚ ਜਾਂਚ ‘ਚ ਜੁਟੀ ਹੋਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button